ਤੱਥ ਦੀ ਜਾਂਚ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ “ਪੰਜਾਬ ਵਿੱਚ 23 ਦਸੰਬਰ ਤੋਂ ਚੋਣ ਜ਼ਾਬਤਾ, 4 ਫਰਵਰੀ ਨੂੰ ਚੋਣਾਂ” ਵਾਲੀ ਖ਼ਬਰ ਝੂਠੀ ਹੈ

वायरल खबर

ਰਾਵੀ ਨਿਊਜ ਚੰਡੀਗੜ੍ (ਗੁਰਵਿੰਦਰ ਸਿੰਘ ਮੋਹਾਲੀ)

ਸੋਸ਼ਲ ਮੀਡੀਆ ‘ਤੇ ਇੱਕ ਬੇਨਾਮੀ ਪੰਜਾਬੀ ਅਖਬਾਰ ਦੀ “ਪੰਜਾਬ ਵਿੱਚ 23 ਦਸੰਬਰ ਤੋਂ ਚੋਣ ਜ਼ਾਬਤਾ, 4 ਫਰਵਰੀ ਨੂੰ ਚੋਣਾਂ” ਦੱਸਣ ਵਾਲੀ ਝੂਠੀ ਖ਼ਬਰ ਵਾਇਰਲ ਹੋ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਦਫ਼ਤਰ ਮੁੱਖ ਚੋਣ ਅਧਿਕਾਰੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪਲੇਟਫਾਰਮਾਂ ‘ਤੇ ਫੈਲਾਈ ਜਾ ਰਹੀ ਇਸ ਖ਼ਬਰ ਦੀ ਜਾਂਚ ਕੀਤੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਪਾਇਆ ਗਿਆ ਹੈ।

ਬੁਲਾਰੇ ਨੇ ਸੂਬੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਭਵਿੱਖ ਵਿੱਚ ਸੋਸ਼ਲ ਮੀਡੀਆ ‘ਤੇ ਅਜਿਹਾ ਕੋਈ ਗੁੰਮਰਾਹਕੁੰਨ ਸੁਨੇਹਾ ਜਾਂ ਖ਼ਬਰ ਵਾਇਰਲ ਹੁੰਦੀ ਨਜ਼ਰ ਆਉਂਦੀ ਹੈ ਤਾਂ ਉਹ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਲੋਕ ਨਵੇਂ ਚੋਣ ਹੁਕਮਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਅਧਿਕਾਰਤ ਵੈੱਬਸਾਈਟ ceopunjab.gov.in ‘ਤੇ ਜਾ ਸਕਦੇ ਹਨ।

Share and Enjoy !

Shares

Leave a Reply

Your email address will not be published.