ਡੇਰਾ ਬਾਬਾ ਨਾਨਕ ਚ ਦੋ ਧਿਰਾਂ ਚ ਹੋਈ ਤਕਰਾਰ ਚਲੀਆਂ ਗੋਲੀਆਂ

Breaking News क्राइम पंजाब

ਡੇਰਾ ਬਾਬਾ ਨਾਨਕ  ਪੁਲੀਸ ਥਾਣਾ ਡੇਰਾ ਬਾਬਾ ਨਾਨਕ ਦੇ ਅੰਦਰ ਪੈਂਦੀ ਪੁਲੀਸ ਚੌਕੀ ਧਰਮਕੋਟ ਦੇ ਨਜ਼ਦੀਕ ਸੰਧੂ ਧਰਮ ਕੰਡੇ ਤੇ ਬੀਤੀ ਦੇਰ ਸ਼ਾਮ ਦੋ ਧਿਰਾਂ ਚ ਤਕਰਾਰ ਦੇ ਮਾਮਲੇ ਚ ਇਸ ਹਮਲੇ ਚ ਹੋਏ ਫ਼ਾਇਰ ਚ ਵਾਲ ਵਾਲ ਬਚੇ ਨੌਜਵਾਨ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਧਰਮਕੋਟ ਰੰਧਾਵਾ ਦੇ ਨੇੜੇ ਆਪਣੇ ਧਰਮ ਕੰਡੇ ਤੇ ਖੜੇ ਸਨ ਕਿ ਅਚਾਨਕ ਉਥੇ ਕੁਝ ਨੌਜਵਾਨ ਗੱਡੀਆਂ ਤੇ ਸਵਾਰ ਹੋ ਪਹੁਚੇ ਅਤੇ ਉਤਰਦੇ ਸਾਰ ਹੀ ਉਹਨਾਂ ਤੇ ਫਾਇਰ ਕਰਨੇ ਸ਼ੁਰੂ ਕਰ ਦਿਤੇ।ਨੌਜਵਾਨ ਜੋਬਨਪ੍ਰੀਤ ਸਿੰਘ  ਨੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੇ ਲਗਾਤਾਰ ਫਾਇਰਿੰਗ ਕੀਤੀ ਅਤੇ ਉਹਨਾਂ ਸਭ ਨੇ ਬੜੀ ਮੁਸ਼ਕਿਲ ਨਾਲ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਥੇ ਹੀ ਇਸ ਤੋਂ ਬਾਅਦ ਉਹ ਨੌਜਵਾਨ ਉਥੋਂ ਫਰਾਰ ਹੋ ਗਏ | ਉਧਰ ਇਸ ਮਾਮਲੇ ਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਅਤੇ ਦੂਸਰੀ ਧਿਰ ਚ ਕੋਈ ਆਪਸੀ ਤਕਰਾਰ ਕੁਝ ਦਿਨ ਤੋਂ ਚਲ ਰਹੀ ਸੀ ਅਤੇ ਜਦਕਿ ਇਹਨਾਂ ਦਾ ਦੋ ਦਿਨ ਆਪਸੀ ਸਮਝੌਤਾ ਵੀ ਹੋਇਆ ਸੀ ਲੇਕਿਨ ਇਹਨਾਂ ਚ ਕਿਸੇ ਗੱਲ ਨੂੰ ਲੈਕੇ ਤਕਰਾਰ ਸੀ ਜਿਸ ਨੂੰ ਲੈਕੇ ਅੱਜ ਇਹਨਾਂ ਚ ਦੋਬਾਰਾ ਦੇਰ ਰਾਤ ਪਹਿਲਾ ਸ਼ਬਦੀ ਤਕਰਾਰ ਹੋਈ ਹੈ ਅਤੇ ਉਸ ਤੋਂ ਬਾਅਦ ਇਕ ਧਿਰ ਵਲੋਂ ਫਾਇਰਿੰਗ ਕੀਤੀ ਗਈ ਲੇਕਿਨ ਇਸ ਹਮਲਾ ਚ ਕੋਈ ਜਖਮੀ ਨਹੀਂ ਹੋਇਆ ਹੈ ਅਤੇ ਉਥੇ ਹੀ ਪੁਲਿਸ ਅਧਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਦੇ ਬਿਆਨਾਂ ਤੇ ਹਮਲਾ ਕਰਨ ਵਾਲੇ ਨੌਜਵਾਨ ਸੋਨਾ,ਜਸ਼ਨ,ਕਰਨ,ਜੋਤਾ ਸਮੇਤ 15 ਨੌਜਵਾਨਾਂ ਤੇ      ਧਾਰਾ 307,506,427,148,149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾਅਵਾ ਕੀਤਾ ਜਲਦ ਆਰੋਪੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ |

Leave a Reply

Your email address will not be published. Required fields are marked *