ਡਿਸਪੈਂਸਰੀ ਤੋਂ ਅਪਗਰੇਡ ਕੀਤੇ ਹਸਪਤਾਲ ਨੂੰ ਨਵੰਬਰ ਵਿੱਚ ਲੋਕ ਅਰਪਿਤ ਕਰਨਗੇ ਸਿਹਤ ਮੰਤਰੀ ਸਿੱਧੂ, ਫੇਜ਼ 3 ਬੀ 1 ਵਿਚ 30 ਬੈੱਡਾਂ ਦੇ ਹਸਪਤਾਲ ਦਾ ਸਿਹਤ ਮੰਤਰੀ ਨੇ ਕੀਤਾ ਦੌਰਾ

पंजाब राजनीति

ਰਾਵੀ ਨਿਊਜ ਐਸ ਏ ਐਸ ਨਗਰ

ਗੁਰਵਿੰਦਰ ਸਿੰਘ ਮੋਹਾਲੀ

ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ  ਇਕ ਹੋਰ ਤੋਹਫਾ ਦਿੱਤਾ ਹੈ। ਮੋਹਾਲੀ ਦੇ ਫੇਜ਼ 3 ਬੀ 1 ਵਨ ਵਿਚ ਡਿਸਪੈਂਸਰੀ ਨੂੰ ਅਪਗਰੇਡ ਕੀਤੇ ਜਾ ਰਹੇ 30 ਬੈੱਡਾਂ ਵਾਲੇ ਹਸਪਤਾਲ ਨੂੰ ਨਵੰਬਰ ਤਕ ਲੋਕ ਅਰਪਿਤ ਕਰਨ ਦਾ ਸਿਹਤ ਮੰਤਰੀ ਸਿੱਧੂ ਨੇ ਐਲਾਨ ਕੀਤਾ ਹੈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਅੱਜ ਸਿਹਤ ਮੰਤਰੀ ਨੇ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਹਸਪਤਾਲ ਦਾ ਦੌਰਾ ਕੀਤਾ ਅਤੇ ਬਿਲਡਿੰਗ  ਦੇ ਚੱਲ ਰਹੇ ਕੰਮ ਦੀ ਨਜ਼ਰਸਾਨੀ ਕੀਤੀ। ਇਸ ਮੌਕੇ ਸਿਹਤ  ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦਿਆਂ ਕਿਹਾ ਕਿ ਇਹ ਕੰਮ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  ਇਸ ਮੌਕੇ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਮੁਹਾਲੀ ਵਿੱਚ ਵੱਡੇ ਪੱਧਰ ਤੇ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇਸ ਡਿਸਪੈਂਸਰੀ ਨੂੰ ਅਪਗਰੇਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 30 ਬੈੱਡਾਂ ਦੇ ਅਪਗਰੇਡ ਹੋ ਰਹੇ ਇਸ ਹਸਪਤਾਲ ਵਿੱਚ 2 ਆਪ੍ਰੇਸ਼ਨ ਥੀਏਟਰ,  ਪੰਜ ਪ੍ਰਾਈਵੇਟ ਰੂਮ, ਜਨਰਲ ਵਾਰਡ ਅਤੇ ਓਪੀਡੀ ਹੋਵੇਗੀ ਇਸ ਤੋਂ ਇਲਾਵਾ ਮਾਹਰ ਡਾਕਟਰ ਵੀ ਹੋਣਗੇ।

ਇਸੇ ਦੌਰਾਨ ਸਿਹਤ ਮੰਤਰੀ ਵੱਲੋਂ ਸੈਕਟਰ 66 ਵਿੱਚ  ਗਮਾਡਾ ਵੱਲੋਂ ਈਅਰ ਮਾਰ ਕੀਤੀ ਗਈ ਉਸ ਜ਼ਮੀਨ ਦਾ ਦੌਰਾ ਵੀ ਕੀਤਾ ਜਿਥੇ ਮੁਹਾਲੀ ਦਾ ਨਵਾਂ ਸਿਵਲ ਹਸਪਤਾਲ ਬਣਾਇਆ ਜਾਣਾ ਹੈ। ਗਮਾਡਾ ਵੱਲੋਂ ਈਅਰ ਮਾਰਕ ਕੀਤੀ ਗਈ ਉਸ ਜ਼ਮੀਨ ਦਾ ਦੌਰਾ ਕੀਤਾ ਗਿਆ ਜਿਥੇ ਨਵਾਂ ਸਿਲੇਬਸ ਸਿਵਲ ਹਸਪਤਾਲ ਬਣਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਦੇ ਫੇਜ਼ ਛੇ ਵਿੱਚ ਸਥਿਤ ਪੁਰਾਣੇ ਸਿਵਲ ਹਸਪਤਾਲ ਦੀ ਥਾਂ ਤੇ ਮੈਡੀਕਲ ਕਾਲਜ ਦੀ ਉਸਾਰੀ ਕੀਤੀ ਜਾਣੀ ਹੈ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਿੱਜੀ ਉਪਰਾਲਿਆਂ ਦੇ ਸਦਕਾ ਸੈਕਟਰ 66 ਵਿੱਚ 9 ਏਕੜ ਜ਼ਮੀਨ ਨਵੇਂ ਸਿਵਲ ਹਸਪਤਾਲ ਵਾਸਤੇ ਰਾਖਵੀਂ ਕੀਤੀ ਗਈ ਹੈ। ਇਸ ਜ਼ਮੀਨ ਦਾ ਦੌਰਾ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇੱਥੇ ਸਿਵਲ ਹਸਪਤਾਲ ਦੀ ਉਸਾਰੀ ਦਾ ਕੰਮ ਛੇਤੀ ਆਰੰਭ ਕਰਵਾਇਆ ਜਾਵੇ। ਸਿਹਤ ਮੰਤਰੀ ਨੇ ਇਸ ਜ਼ਮੀਨ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇੱਥੇ ਨਵੇਂ ਸਿਵਲ ਹਸਪਤਾਲ ਦੀ ਉਸਾਰੀ ਦਾ ਕੰਮ ਵੀ ਛੇਤੀ ਆਰੰਭ ਕਰਵਾਇਆ ਜਾਵੇ। ਇਸ ਮੌਕੇ ਕੌਂਸਲਰ ਜਸਪ੍ਰੀਤ ਗਿੱਲ, ਆਈਡੀ ਸਿੰਘ, ਜਤਿੰਦਰ ਭੱਟੀ, ਵਿਕਟਰ ਨਿਹੋਲਕਾ, ਅਰਵਿੰਦਰ ਬੇਦੀ, ਸਿਹਤ ਵਿਭਾਗ ਦੇ ਐੱਸ ਈ ਕਰਨਦੀਪ ਸਿੰਘ ਚਾਹਲ, ਐਕਸੀਅਨ ਰਵਿੰਦਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *