ਜਿਲ੍ਹੇ ਵਿੱਚ ਉਦਯੋਗ ਨੂੰ ਉਤਸਾਹਿਤ ਕਰਨ ਲਈ ਉਦਯੋਗਪਤੀਆਂ ਨੂੰ ਕੋਈ ਮੁਸਕਿਲ ਪੇਸ ਨਹੀਂ ਆਉਂਣ ਦਿੱਤੀ ਜਾਵੇਗੀ—ਡਿਪਟੀ ਕਮਿਸਨਰ ਪਠਾਨਕੋਟ

पठानकोट

ਰਾਵੀ ਨਿਊਜ਼, ਪਠਾਨਕੋਟ ( ਆਨੰਦ ) ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਵੱਲੋਂ ਉਦਯੋਗਿਕ ਯੂਨਿਟ ਨੂੰ ਉਤਸਾਹਿਤ ਕਰਨ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ 2020 ਅਧੀਨ ਅੱਜ M/S B.P.Polymer ਪਿੰਡ ਕੌਂਤਰਪੁਰ ਜਿਲ੍ਹਾ ਪਠਾਨਕੋਟ ਨੂੰ ਇੰਨ ਪਿ੍ਰੰਸੀਪਲ ਅਪਰੂਵਲ ਪੰਜ ਦਿਨ੍ਹਾਂ ਅੰਦਰ ਆਨ ਲਾਈਨ ਅਪਰੂਬਲ ਦਿੱਤੀ ਗਈ ਹੈ।ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਕੋਈ ਵੀ ਉਦਯੋਗਪਤੀ ਇਸ ਐਕਟ ਅਧੀਨ ਨਵਾਂ ਯੂਨਿਟ ਲਗਾਉਂਣ ਲਈ ਸਰਟੀਫਿਕੇਟ ਇੰਨ ਪਿ੍ਰੰਸੀਪਲ ਅਪਰੂਵਲ ਲੈ ਕੇ ਅਪਣਾ ਉਦਯੋਗਿਕ ਧੰਦਾ ਸੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਧੰਦਾ ਚਾਲੂ ਹੋਣ ਉਪਰੰਤ ਨਾਲ ਨਾਲ ਤਿੰਨ ਸਾਲ ਦੇ ਵਿੱਚ ਸੰਬੰਧਤ ਵਿਭਾਗਾਂ ਤੋਂ ਰੇਗੁਲੇਟਰੀ ਕਲੀਅਰੈਂਸ ਲੈ ਸਕਦਾ ਹੈ ਅਤੇ ਇਹ ਸਾਰੀਆਂ ਮਨਜੂਰੀਆਂ ਆਨ ਲਾਈਨ ਪੋਰਟਲ ਤੇ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਇਸ ਨਾਲ ਉਦਯੋਗਪਤੀਆਂ ਦਾ ਟਾਈਮ ਦਾ ਨੁਕਸਾਨ ਨਹੀਂ ਹੁੰਦਾ।ਇਸ ਤੋਂ ਇਲਾਵਾ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਪਠਾਨਕੋਟ ਸ੍ਰੀ ਸੁੱਖਪਾਲ ਸਿੰਘ ਨੂੰ ਆਦੇਸ ਵੀ ਜਾਰੀ ਕੀਤੇ ਗਏ ਕਿ ਉਦਯੋਗਪਤੀਆਂ ਨੂੰ ਆ ਰਹੀਆਂ ਔਕੜਾਂ ਸਬੰਧੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਜਿਲ੍ਹੇ ਵਿੱਚ ਨਵੇਂ ਉਦਯੋਗਾਂ ਨੂੰ ਉਤਸਾਹਿਤ ਕੀਤਾ ਜਾ ਸਕੇ।

Share and Enjoy !

Shares

Leave a Reply

Your email address will not be published.