ਡਿਪਟੀ ਕਮਿਸਨਰ ਪਠਾਨਕੋਟ ਨੇ ਡੀ.ਏ.ਸੀ. ਵਿਖੇ ਦਫਤਰਾਂ ਦੀ ਕੀਤੀ ਅਚਨਚੇਤ ਚੈਕਿੰਗ, ਸਾਫ ਸਫਾਈ ਨਾ ਹੋਣ ਅਤੇ ਬਿਨ੍ਹਾਂ ਮਤਲਬ ਤੋਂ ਚਲ ਰਹੇ ਪੱਖਿਆਂ, ਲਾਈਟਾਂ ਅਤੇ ਏ.ਸੀ. ਨੂੰ ਲੈ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲਗਾਈ ਫਟਕਾਰ

पठानकोट होम

ਰਾਵੀ ਨਿਊਜ ਪਠਾਨਕੋਟ

ਅੱਜ ਬਾਅਦ ਦੁਪਿਹਰ ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੋਕੇ ਤੇ ਉਨ੍ਹਾਂ ਨਾਲ ਸਰਵਸ੍ਰੀ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ ਵਿਕਾਸ ਪਠਾਨਕੋਟ, ਮੇਜਰ ਡਾ. ਸੁਮਿਤ ਮੁਦ ਸਹਾਇਕ ਕਮਿਸਨਰ ਜਨਰਲ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜਰ ਸਨ।
ਅਚਨਚੇਤ ਚੈਕਿੰਗ ਦੋਰਾਨ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਸਭ ਤੋਂ ਪਹਿਲਾ ਜਿਲ੍ਹਾ ਕਾਰੋਬਾਰ ਤੇ ਰੋਜਗਾਰ ਦਫਤਰ ਪਠਾਨਕੋਟ ਵਿਖੇ ਪਹੁੰਚੇ ਜਿੱਥੇ ਬਿਜਲੀ ਦੇ ਖੁੱਲੇ ਪਏ ਬਾੱਕਸ, ਨੰਗੀਆਂ ਤਾਰਾਂ ਅਤੇ ਕੰਪਾਉਂਡ ਵਿੱਚ ਖਿਲਰੀ ਹੋਈ ਗੰਦਗੀ ਨੂੰ ਲੈ ਕੇ ਹਦਾਇਤਾਂ ਦਿੱਤੀਆਂ। ਇਸ ਤੋਂ ਮਗਰੋਂ ਉਨ੍ਹਾਂ ਵੱਲੋਂ ਸੈਨਿਕ ਭਲਾਈ ਦਫਤਰ, ਬਾਗਬਾਨੀ ਵਿਭਾਗ, ਸਿੱਖਿਆ ਵਿਭਾਗ,ਰਿਕਾਰਡ ਰੂਮ ਲੋਕ ਨਿਰਮਾਣ ਵਿਭਾਗ,ਇਲੈਕਟਰੀਕਲ ਲੋਕ ਨਿਰਮਾਣ ਵਿਭਾਗ, ਖੇਤੀ ਬਾੜੀ ਦਫਤਰ, ਸਦਰ ਕਾਨੂੰਗੋ ਸਾਖਾ, ਚੋਣਾਂ ਦਫਤਰ ਅਤੇ ਡਿਪਟੀ ਕਮਿਸਨਰ ਦਫਤਰ ਦੀਆਂ ਸਾਖਾਂਵਾਂ ਦੀ ਵੀ ਚੈਕਿੰਗ ਕੀਤੀ।
ਚੈਕਿੰਗ ਦੋਰਾਨ ਪਾਇਆ ਗਿਆ ਸੀ ਜਿਆਦਾਤਰ ਦਫਤਰਾਂ ਵਿੱਚ ਖਿੜਕੀਆਂ ਖੁਲੀਆਂ ਹੋਈਆ ਸਨ ਅਤੇ ਕਮਰਿਆਂ ਵਿੱਚ ਏ.ਸੀ. ਚਲ ਰਹੇ ਸਨ, ਦਫਤਰਾਂ ਅੰਦਰ ਸਾਫ ਸਫਾਈ ਦੀ ਵਿਵਸਥਾ ਵੀ ਬਹੁਤ ਖਰਾਬ ਸੀ ਅਤੇ ਬਿਨ੍ਹਾਂ ਮਤਲਬ ਦੇ ਹੀ ਲਾਈਟਾਂ ਜਗ ਰਹੀਆਂ ਸਨ ਜਿਸ ਤੇ ਡਿਪਟੀ ਕਮਿਸਨਰ ਪਠਾਨਕੋਟ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫਟਕਾਰ ਵੀ ਲਗਾਈ ਅਤੇ ਹਦਾਇਤ ਕੀਤੀ ਕੀ ਲੋੜ ਪੈਣ ਤੇ ਜਰੂਰਤ ਦੇ ਅਨੁਸਾਰ ਹੀ ਬਿਜਲੀ ਖਰਚ ਕੀਤੀ ਜਾਵੇ। ਕੂਝ ਦਫਤਰਾਂ ਦੀ ਜਾਂਚ ਦੇ ਦੋਰਾਨ ਗੰਦਗੀ ਦੇ ਢੇਰ ਨਜਰ ਆਏ ਅਤੇ ਸਾਮਾਨ ਤੇ ਜੰਮੀ ਹੋਈ ਮਿੱਟੀ ਨੂੰ ਲੈ ਕੇ ਵੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਸਾਫ ਸਫਾਈ ਰੱਖਣ ਦੇ ਆਦੇਸ ਦਿੱਤੇ। 

Share and Enjoy !

Shares

Leave a Reply

Your email address will not be published.