ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਯੂਕਰੇਨ ਵਿਚ ਫਸੇ ਗੁਰਦਾਸਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ\ਵਿਅਕਤੀਆਂ ਲਈ ਹੈਲਪਲਾਈਨ ਨੰਬਰ ਜਾਰੀ,ਹੈਲਪਲਾਈਨ ਨੰਬਰ  97800-13977  

गुरदासपुर आसपास ताज़ा

ਰਾਵੀ ਨਿਊਜ ਗੁਰਦਾਸਪੁਰ

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਯੂਕਰੇਨ ਵਿਖੇ ਪੜ੍ਹਾਈ ਕਰਨ ਲਈ ਗਏ ਵਿਦਿਆਰਥੀਆਂ ਜਾਂ ਕਿਸੇ ਹੋਰ ਕੰਮ ਲਈ ਗਏ ਵਿਅਕਤੀਆਂ ਸਬੰਧੀ ਸੂਚਨਾ ਇਕੱਠੀ ਕਰਨ ਲਈ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਹੈਲਪਲਾਈਨ ਨੰਬਰ 97800-13977 ਜਾਰੀ ਕੀਤਾ ਗਿਆ ਹੈ, ਕਿਉਂਕਿ ਉਥੇ ਫਸੇ ਜ਼ਿਲੇ ਦੇ ਵਿਦਿਆਰਥੀਆਂ/ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਰਾਜ ਸਰਕਾਰ ਦੇ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਮੁਹੱਈਆ ਕੀਤੀ ਜਾ ਸਕੇ।

ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲੇ ਨਾਲ ਸਬੰਧਤ ਜਿਹੜੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੂਕਰੇਨ ਫਸੇ ਹਨ, ਉਹ ਤੁਰੰਤ ਸੂਚਨਾ ਮੁਹੱਈਆ ਕਰਵਾਉਣ ਅਤੇ ਇਹ ਸੂਚਨਾ ਵਿਚ ਯੂਕਰੇਨ ਗਏ ਵਿਅਕਤੀ/ਵਿਦਿਆਰਥੀ ਦਾ ਨਾਂਅ, ਪਿਤਾ ਦਾ ਨਾਂਅ, ਪਾਸਪੋਰਟ ਨੰਬਰ, ਕਾਲਜ ਜਾਂ ਯੂਨੀਵਰਸਿਟੀ, ਯੂਕੇਰਨ ਵਿਚ ਉਨਾਂ ਦੀ ਰਿਹਾਇਸ਼ ਦਾ ਪਤਾ ਆਦਿ ਸਮੇਤ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇ।

Share and Enjoy !

Shares

Leave a Reply

Your email address will not be published.