ਡਾ. ਕਲਸੀ ਦੇ ਗ੍ਰਹਿ ਵਿਖੇ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਹੁਲ ਕਲਸੀ ਤੇ ਪ੍ਰਗੀਤ ਕਲਸੀ ਦੀਆਂ ਚਾਰ ਬਾਲ-ਪੁਸਕਤਾਂ ਕੀਤੀਆਂ ਲੋਕ-ਅਰਪਣ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗਰੀਨ ਸਿਟੀ ਬਟਾਲਾ ਦੀ ਸੱਠ ਫੁੱਟੀ ਸੜਕ ਅਤੇ ਸਿਵਲ ਹਸਪਤਾਲ ਦੇ ਬਿਜਲੀ ਘਰ ਤੋਂ ਗਰੀਨ ਸਿਟੀ\ਧੁੱਪਸੜੀ ਤੱਕ ਕੀਤੀ ਗਈ ਸਿੱਧੀ ਸਪਲਾਈ ਦਾ ਉਦਘਾਟਨ ਕਰਨ ਉਪਰੰਤ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਦੇ ਗ੍ਰਹਿ ਵਿਖੇ ਬਾਲ ਲੇਖਕ ਪਾਹੁਲ ਪ੍ਰਤਾਪ ਸਿੰਘ ਕਲਸੀ ਤੇ ਪ੍ਰਗੀਤ ਕੌਰ ਕਲਸੀ ਦੀਆਂ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਚਾਰ ਪੁਸਤਕਾਂ ‘The Thirst’, ‘Wealth Of Health’, ‘My Loving Dear’, ‘Natural Spark’ ਲੋਕ-ਅਰਪਣ ਕੀਤੀਆਂ ਗਈਆਂ। ਇਹ ਜ਼ਿਕਰਯੋਗ ਹੈ ਕਿ ਪਾਹੁਲ ਪ੍ਰਤਾਪ ਸਿੰਘ ਕਲਸੀ ਤੇ ਪ੍ਰਗੀਤ ਕੌਰ ਕਲਸੀ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਸਤਵੀਂ ਜਮਾਤ ਦੇ ਉਹ ਹੋਣਹਾਰ ਵਿਦਿਆਰਥੀ ਹਨ, ਜਿੰਨਾਂ੍ਹ ਦੀਆਂ ਖ਼ੂਬਸੂਰਤ ਚਿੱਤਰਕਾਰੀ ਦੀਆਂ ਚੋਣਵੀਆਂ ਤਸਵੀਰਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ‘ਸਵਾਗਤ ਜ਼ਿੰਦਗੀ’ ਦੇ 11ਵੀਂ ਤੇ 12ਵੀਂ ਜਮਾਤ ਦ ਵਿਸ਼ਿਆਂ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਸ੍ਰ. ਬਾਜਵਾ ਜੀ ਨੇ ਨਗਰ ਨਿਗਮ ਬਟਾਲਾ ਦੇ ਮੇਅਰ ਸ੍ਰ. ਸੁਖਦੀਪ ਸਿੰਘ ਤੇਜਾ, ਬਿਜਲੀ ਵਿਭਾਗ ਦੇ ਐੱਸ.ਈ. ਇੰਜੀਨੀਅਰ ਰਮਨ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਐੱਮ.ਸੀ. ਗਰੀਨ ਸਿਟੀ ਸ੍ਰ. ਜਰਮਨਜੀਤ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਬਾਲ ਲੇਖਕਾਂ ਦੀ ਉਸਤਤ ਕਰਦਿਆਂ ਕਿਹਾ ਕਿ ਛੋਟੀਆਂ ਉਮਰਾਂ ਵਿੱਚ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਇਹ ਬਾਲ-ਲੇਖਕ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣਗੇ।

ਇਸ ਮੌਕੇ ਗਰੀਨ ਸਿਟੀ ਦੇ ਸਮੂਹ ਵਸਨੀਕਾਂ ਦੀ ਪ੍ਰਤੀਨਿਧਤਾ ਕਰਦਿਆਂ ਐੱਮ.ਸੀ. ਸ੍ਰ. ਜਰਮਨਜੀਤ ਸਿੰੰਘ ਬਾਜਵਾ ਨੇ ਰਤਨ ਸਿੰਘ ਸੇਖੋਂ, ਕੁਲਜੀਤ ਸਿੰਘ ਬਾਜਵਾ, ਮਨਜੀਤ ਸਿੰਘ, ਪ੍ਰਿੰ. ਰਾਜਨ ਚੌਧਰੀ, ਡਾ.ਪਰਮਜੀਤ ਸਿੰਘ ਕਲਸੀ ਦੀ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਨਗਰ ਨਿਗਮ ਬਟਾਲਾ ਦੇ ਮੇਅਰ ਸ੍ਰ. ਸੁਖਦੀਪ ਸਿੰਘ ਬਾਜਵਾ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਤੇ ਹੋਰ ਸਹਿਯੋਗ ਐੱਮ.ਸੀ. ਸਾਹਿਬਾਨ ਦਾ ਵਿਸ਼ੇਸ਼ ਰੂਪ ਵਿੱਚ ਗਰੀਨ ਸਿਟੀ ਦੀ ਸੱਠ ਫੁੱਟੀ ਰੋਡ ਦਾ ਨਿਰਮਾਣ ਕਰਨ ਅਤੇ ਗਰੀਨ ਸਿਟੀ ਦੀ ਬਿਜਲੀ ਦੀ ਸਿੱਧੀ ਸਪਲਾਈ ਸਿਵਲ ਹਸਪਤਾਲ ਬਟਾਲਾ ਦੇ ਮੁੱਖ ਬਿਜਲੀ ਫੀਡਰ ਤੋਂ ਕਰਨ ਦਾ ਸਮੂਹ ਗਰੀਨ ਸਿਟੀ ਦੇ ਵਸਨੀਕਾਂ ਵੱਲੋਂ ਧੰਨਵਾਦ ਕੀਤਾ। ਐੱਮ.ਸੀ. ਸ੍ਰ. ਬਾਜਵਾ ਵੱਲੋਂ ਗਰੀਨ ਸਿਟੀ ਦੀਆਂ ਅੰਦਰੂਨੀ ਸੜਕਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਵੀ ਮੰਗ ਰੱਖੀ ਗਈ, ਜਿਸ ‘ਤੇ ਕੈਬਨਿਟ ਮੰਤਰੀ ਸ੍ਰ. ਬਾਜਵਾ ਜੀ ਨੇ ਮੌਕੇ ‘ਤੇ ਨਗਰ ਨਿਗਮ ਬਟਾਲਾ ਦੇ ਮੇਅਰ ਸ੍ਰ. ਸੁਖਦੀਪ ਸਿੰਘ ਤੇਜਾ ਤੇ ਉਹਨਾਂ ਦੀ ਸਮੂਹ ਟੀਮ ਨੂੰ ਇਸ ਕਾਰਜ ਨੂੰ ਜਲਦ ਸੰਪੂਰਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਐੱਮ.ਸੀ. ਸ੍ਰ. ਜਰਮਨਜੀਤ ਸਿੰਘ ਬਾਜਵਾ, ਕੌਂਸਲਰ ਕਸਤੂਰੀ ਲਾਲ, ਐੱਮ.ਸੀ. ਹਰਨੇਕ ਸਿੰਘ ਨੇਕੀ, ਕੌਂਸਲਰ ਦਵਿੰਦਰ ਸਿੰਘ, ਕੌਂਸਲਰ ਵਿਜੇ ਕੁਮਾਰ ਬਿਲੂ, ਐੱਮ.ਸੀ. ਪ੍ਰਗਟ ਸਿੰਘ ਕਾਹਲੋਂ, ਡਾ. ਗਗਨਦੀਪ ਸਿੰਘ ਐੱਮ.ਡੀ. ਸਤਸਰ ਹਸਪਤਾਲ  ਬਟਾਲਾ, ਐੱਮ.ਸੀ. ਰਿੰਕੂ ਬਾਜਵਾ, ਚੇਅਰਮੈਨ ਸੁਖਦੇਵ ਸਿੰਘ ਊਧੋਵਾਲ, ਐੱਮ.ਸੀ. ਗੁਰਪ੍ਰੀਤ ਸ਼ਾਨਾ, ਰਤਨ ਸਿੰਘ ਸੇਖੋਂ, ਕੁਲਜੀਤ ਸਿੰਘ ਬਾਜਵਾ, ਪ੍ਰਿੰ. ਰਾਜਨ ਚੌਧਰੀ, ਮਨਜੀਤ ਸਿੰਘ, ਐੱਮ. ਸੀ. ਸੁਖਦੇਵ ਸਿੰਘ ਬਾਜਵਾ,   ਐੱਮ.ਸੀ. ਹੀਰਾ ਲਾਲ, ਜੁਝਾਰ ਸਿੰਘ ਬਾਜਵਾ, ਰਕੇਸ਼ ਕੁਮਾਰ, ਮਨਜਿੰਦਰ ਸਿੰਘ ਬੈਂਸ, ਭਗਵੰਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ,ਮੈਨੇਜਰ ਰਵਿੰਦਰ ਸਿੰਘ,ਮਾਸਟਰ ਜੋਗਿੰਦਰ ਸਿੰਘ   ਆਦਿ ਹਸਤੀਆਂ ਹਾਜ਼ਰ ਸਨ।

Leave a Reply

Your email address will not be published. Required fields are marked *