ਟੀਮ ਬਲੱਡ ਡੌਨਰਜ਼ ਸੁਸਾਇਟੀ ਨੇ ਲਗਾਇਆ 44 ਵਾਂ ਖੂਨਦਾਨ ਕੈਂਪ- ਯੂਨਿਟ ਖੂਨ ਹੋਇਆ ਇਕੱਤਰ।

ताज़ा

ਸੰਦੀਪ ਕੁਮਾਰ

ਗੁਰਦਾਸਪੁਰ। ਗਰੀਬ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਮੁਫ਼ਤ ਵਿੱਚ ਖੂਨ ਮੁਹੱਈਆ ਕਰਵਾ ਰਹੀ ਸੰਸਥਾ ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਇੱਕ ਵਾਰ ਫਿਰ ਨਵਾਂ ਇਤਿਹਾਸ ਸਿਰਜਿਆ ਗਿਆ। ਟੀਮ ਵੱਲੋਂ ਸਥਾਨਿਕ ਅੱਡਾ ਬਖਸ਼ੀਵਾਲਾ ਵਿਖੇ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 76 ਦੇ ਕਰੀਬ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ।
ਇਸ ਸਬੰਧੀ ਗੱਲ ਬਾਤ ਕਰਦਿਆਂ ਬੀ.ਡੀ.ਐੱਸ ਦੇ ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਮੱਲ੍ਹੀ ਨੇ ਦਸਿਆ ਕਿ ਇਹ ਕੈਂਪ ਟੀਮ ਵੱਲੋਂ ਇੱਕ ਬਹੁਤ ਹੀ ਥੋੜੇ ਸਮੇਂ ਦੀ ਤਿਆਰੀ ਵਿੱਚ ਇਹ ਕੈਂਪ ਲਗਾਇਆ ਗਿਆ ਸੀ ਜਿਸਨੂੰ ਸੰਗਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਜਿਸਦੇ ਸਦਕਾ ਅੱਜ 76 ਖੂਨ ਇਕੱਤਰ ਹੋਇਆ ਹੈ।
ਇਹ ਕੈਂਪ ਅੰਮ੍ਰਿਤਸਰ ਦੇ ਹਸਪਤਾਲ਼ ਦੁੱਖ ਨਿਵਾਰਨ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ।
ਇਸ ਮੌਕੇ ਉਨ੍ਹਾਂ ਦੀ ਟੀਮ ਦੇ ਮੈਂਬਰ ਹਰਦੀਪ ਸਿੰਘ ਕਾ, ਸਰਪੰਚ ਪਲਵਿੰਦਰ ਸਿੰਘ ਮਾਹਲ, ਲਖਵਿੰਦਰ ਸਿੰਘ ਮੱਲ੍ਹੀ, ਮਾਸਟਰ ਕੰਵਲਜੀਤ ਸਿੰਘ, ਸੰਦੀਪ ਸਿੰਘ ਸੋਢੀ, ਸਤਨਾਮ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਰੰਧਾਵਾ, ਅੰਕੁਰ ਮਹਾਜਨ ਪਰਮਿੰਦਰ ਸਿੰਘ ਸਰਪੰਚ ਕਲਾਨੌਰ, ਵਿਪਨ ਤੁਲੀ, ਬੀ.ਡੀ.ਐੱਸ ਦੇ ਸੰਸਥਾਪਕ ਰਾਜੇਸ਼ ਬੱਬੀ, ਸੀਨੀਅਰ ਮੀਤ ਪ੍ਰਧਾਨ ਮੈਨੂੰ ਸ਼ਰਮਾਂ, ਮੀਤ ਪ੍ਰਧਾਨ ਨਵੀਨ ਕੁਮਾਰ ਸਹਾਇਕ ਵਿੱਤ ਸਕੱਤਰ ਸ਼੍ਰੀ ਆਦਰਸ਼ ਕੁਮਾਰ, ਸਹਾਇਕ ਸਕੱਤਰ ਸ਼੍ਰੀ ਕੰਵਲਨੈਣ ਸੰਧੂ, ਦੁੱਖ ਨਿਵਾਰਨ ਹਸਪਤਾਲ ਦੇ ਮੈਡਮ ਰੁਪਾਲੀ ਢੀਂਗਰਾ ਵੀ ਹਜ਼ਾਰ ਹੋਏ।

Leave a Reply

Your email address will not be published. Required fields are marked *