ਟੀਮ ਬਲੱਡ ਡੌਨਰਜ਼ ਸੁਸਾਇਟੀ ਦਾ 43ਵਾਂ ਖੂਨਦਾਨ ਕੈਂਪ 28 ਨੂੰ

ताज़ा

ਸੰਦੀਪ ਕੁਮਾਰ
ਗੁਰਦਾਸਪੁਰ । ਗ਼ਰੀਬ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਮੁਫ਼ਤ ਵਿੱਚ ਖੂਨਦਾਨ ਮੁਹੱਈਆ ਕਰਵਾ ਰਹੀ ਸੰਸਥਾ ਟੀਮ ਬਲੱਡ ਡੌਨਰਜ਼ ਸੁਸਾਇਟੀ ਵੱਲੋਂ ਆਪਣਾ 43ਵਾਂ ਖੂਨਦਾਨ ਕੈਂਪ 28 ਫਰਵਰੀ ਦਿਨ ਐਤਵਾਰ ਨੂੰ ਸਰਕਾਰੀ ਹਸਪਤਾਲ਼ ਬਹਿਰਾਮਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਸੈਣੀ ਰਾਕੇਸ਼ ਮਲਹੋਤਰਾ ਅਤੇ ਤੇਜਿੰਦਰ ਸਿੰਘ ਸਾਂਝੇ ਤੌਰ ਤੇ ਦੱਸਿਆ ਕਿ ਇਸ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਰਾਜੇਸ਼ ਬੱਬੀ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਲਗਾਇਆ ਜਾ ਰਿਹਾ ਸਾਲ 2021 ਦਾ ਇਹ 5 ਵਾਂ ਖੂਨ ਕੈਂਪ ਹੈ ਜਦ ਕਿ ਕੁੱਲ ਮਿਲਾ ਕੇ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਇਹ 43ਵਾਂ ਕੈਂਪ ਹੈ

Share and Enjoy !

Shares

Leave a Reply

Your email address will not be published.