ਰਾਵੀ ਨਿਊਜ ਨੈਟਵਰਕ (ਜਲੰਧਰ)
ਜਲੰਧਰ ਸ਼ਹਿਰ ਦੇ ਇਕ ਜੱਜ ਨੂੰ ਇਕ ਅਨਪਛਾਤੇ ਵਿਅਕਤੀ ਵਲੋਂ ਵਟ੍ਸਅਪ ਤੇ ਅਜੀਬੋਗਰੀਬ ਤਰਾਂ ਦੀ ਧਮਕੀਆਂ ਮਿਲਣ ਦੀ ਗਲ ਸਾਮਨੇ ਆਈ ਹੈ। ਜਿਸ ਵਿਚ ਓਹ ਵਿਅਕਤੀ ਜੱਜ ਤੋਂ ਪੈਸੇ ਮੰਗ ਰਿਹਾ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਤੇ ਆਤਮਦਾਹ ਕਰਨ ਦੀ ਧਮਕੀ ਦਿੰਦਾ ਹੈ।
ਉਧਰ ਦੂਸਰੇ ਪਾਸੇ ਮਿਲੀ ਸ਼ਿਕਾਇਤ ਦੇ ਅਧਾਰ ਤੇ ਪੁਲਿਸ ਥਾਣਾ ਬਾਰਹਦਰੀ ਵਿਚ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਡੀਐਸਪੀ ਜਸਕਿਰਣਜੀਤ ਸਿੰਘ ਨੇ ਦਸਿਆ ਕਿ ਉਕਤ ਮਾਮਲਾ ਐਸਪੀ ਸੁਖਦੀਪ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ। ਐਸਪੀ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਜਿਸ ਨੰਬਰਾਂ ਤੋ ਕਾਲ ਆਈ ਸੀ ਉਸ ਨੰਬਰ ਦੀ ਜਾੰਚ ਕੀਤੀ ਜਾ ਰਹੀ ਹੈ ਅਤੇ ਅਰੋਪੀ ਨੂੰ ਜਲਦ ਗਿਰਫਤਾਰ ਕਰ ਲਿਆ ਜਾਵੇਗਾ।