ਜੀਰਕਪੁਰ ਵਿੱਚ ਨਜਾਇਜ ਉਸਾਰੀਆਂ ਅਤੇ ਕਬਜਿਆਂ ਵਿਰੁੱਧ ਏਡੀਸੀ ਨੂੰ ਸ਼ਿਕਾਇਤ

एस.ए.एस नगर ताज़ा

ਰਾਵੀ ਨਿਊਜ ਜੀਰਕਪੁਰ

ਗੁਰਵਿੰਦਰ ਸਿੰਘ ਮੋਹਾਲੀ

ਜੈਕ ਰੈਜੀਡੇੰਟ ਵੈਲਫੇਅਰ ਐਸੋਸੀਏਸ਼ਨ ਨੇ ਜੀਰਕਪੁਰ ਇਲਾਕੇ ਵਿੱਚ ਹੋ ਰਹੀਆਂ ਨਜਾਇਜ ਉਸਾਰੀਆਂ ਅਤੇ ਸੜਕਾਂ ਤੇ ਹੋ ਰਹੇ ਕਬਜਿਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈਕੇ ਅੱਜ ਮੁਹਾਲੀ ਦੀ ਏਡੀਸੀ ਪੂਜਾ ਸਿਆਲ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਮੰਗਾਂ ਦੇ ਸਬੰਧ ਵਿੱਚ ਇੱਕ ਮੈਮੋਰੰਡਮ ਦਿੱਤਾ। ਜਿਸ ਤੇ ਏਡੀਸੀ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੰਦੇ ਹੋਏ ਛੇਤੀ ਹੀ ਖੁਦ ਜੀਰਕਪੁਰ ਦਾ ਦੌਰਾ ਕਰਨ ਦਾ ਭਰੋਸਾ ਦਿੱਤਾ ਹੈ। 

ਏਡੀਸੀ ਨੂੰ ਦਿੱਤੇ ਮੈਮੋਰੰਡਮ ਵਿੱਚ ਜੈਕ ਰੈਜੀਡੇਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਜ਼ੀਰਕਪੁਰ ਦੇ ਬਿਲਡਰਾਂ ਵਲੋਂ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਬਣਾ ਦਿੱਤੀਆਂ ਹਨ ਜੋ ਗੈਰ-ਕਨੂੰਨੀ ਹਨ ਅਤੇ ਸੜਕਾਂ ਉਪਰ ਕਬਜ਼ਾ ਕਰ ਲਿਆ ਗਿਆ ਹੈ। ਏਡੀਸੀ ਨੂੰ ਦਿੱਤੇ ਮੈਮੋਰੰਡਮ ਵਿੱਚ ਜੈਕ ਆਗੂਆਂ ਨੇ ਕਿਹਾ ਕਿ ਇਥੇ ਕਈ ਬਿਲਡਰਾਂ ਨੇ ਸੜਕ ਉਪੱਰ ਸੋ਼ਰੂਮ, ਹੋਟਲ ਆਦਿ ਬਣਾ ਦਿੱਤੇ ਹਨ ਅਤੇ ਨਗਰ ਕੋੰਸਲ ਵਲੋੰ ਕੋਈ ਕਾਰਵਾਈ ਨਹੀੰ ਕੀਤੀ ਜਾ ਰਹੀ ਹੈ। ਇਥੇ ਸੱਭ ਤੋੰ ਵੱਧ ਨਜਾਇਜ ਉਸਾਰੀਆਂ ਢਕੌਲੀ, ਪੀਰ ਮੁੱਛਲਾ, ਵੀਆਈਪੀ ਰੋਡ ਆਦਿ ਤੇ ਹੋ ਰਹੀਆਂ ਹਨ।

ਉਨ੍ਹਾਂ ਏਡੀਸੀ ਨੂੰ ਜਾਣਕਾਰੀ ਦਿੱਤੀ ਕੀ ਈਓ ਨੂੰ ਨਜਾਇਜ ਕਲੋਨੀਆਂ ਦੀ ਇੱਕ ਸੂਚੀ ਸੌੰਪੀ ਗਈ ਹੈ। ਜਿਸ ਤੇ ਅੱਜ ਤੱਕ ਕੋਈ ਕਾਰਵਾਈ ਨਹੀੰ ਹੋਈ।  ਉਨ੍ਹਾਂ ਏਡੀਸੀ ਨੂੰ ਕਿਹਾ ਕਿ ਕੋੰਸਲ ਅਧਿਕਾਰੀਆਂ ਵਲੋੰ ਆਰਟੀਆਈ ਦਾ ਵੀ ਜਵਾਬ ਨਹੀੰ ਦਿੱਤਾ ਜਾ ਰਿਹਾ ਹੈ। ਜੈਕ ਆਗੂਆਂ ਨੇ ਏਡੀਸੀ ਤੋੰ ਮੰਗ ਕੀਤੀ ਹੈ ਕਿ ਉਹ ਜੀਰਕਪੁਰ ਵਿੱਚ ਹਫਤੇ ਵਿੱਚ ਘੱਟੋ ਘੱਟ ਦੋ ਦਿਨ ਖੁੱਲਾ ਦਰਬਾਰ ਲਗਾਉਣ ਅਤੇ ਸਮੁੱਚੇ ਜਿਲ੍ਹੇ ਦੇ ਲੋਕਾਂ ਨਾਲ ਮੁਲਾਕਾਤ ਦੇ ਲਈ ਕੋਈ ਸਮਾਂ ਤੈਅ ਕਰਨ। ਤਾਂ ਜੋ ਲੋਕ ਆਪਣੀਆਂ ਸਮਸਿੱਆਵਾਂ ਨੂੰ ਲੈਕੇ ਉਨ੍ਹਾਂ ਨੂੰ ਮਿਲ ਸਕੱਣ। ਜੈਕ ਆਗੂਆਂ ਵਲੋੰ ਚੁੱਕੇ ਗਏ ਸਾਰੇ ਮੁਦਿੱਆਂ ਤੇ ਤੁਰੰਤ ਕਾਰਵਾਈ ਦੇ ਹੁਕਮ ਦਿੰਦੇ ਹੋਏ ਏਡੀਸੀ ਨੇ ਕਿਹਾ ਕਿ ਉਹ ਛੇਤੀ ਹੀ ਜੀਰਕਪੁਰ ਦਾ ਦੌਰਾ ਕਰਕੇ ਨਜਾਇਜ ਉਸਾਰੀਆਂ ਅਤੇ ਕਬਜਾਕਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਏਡੀਸੀ ਨੂੰ ਮਿਲਣ ਵਾਲਿਆਂ ਵਿੱਚ ਪੀ.ਅਵਸਥੀ, ਵਿਕਰਮਜੀਤ, ਰਾਕੇਸ਼ ਕੁਮਾਰ, ਇੰਦਰ ਸੇਠੀ, ਕੁਲਵਿੰਦਰ ਸੈਣੀ ਅਤੇ ਰਾਹੁਲ ਸ਼ਾਮਲ ਸਨ।

Leave a Reply

Your email address will not be published. Required fields are marked *