ਜੀਰਕਪੁਰ ਦੀ ਸੱਮਸਿਆਵਾਂ ਤੇ ਬਿਲਡਰਾਂ ਦੀ ਠੱਗੀ ਦੇ ਖਿਲਾਫ਼ ਮੀਟਿੰਗ ਅੱਜ

एस.ए.एस नगर

ਰਾਵੀ ਨਿਊਜ ਜੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ)

ਜੈਕ ਰੈਜੀਡੈਂਟ ਵੈਲਫੇਅਰ ਐਸੌਸੀਏਸ਼ਨ ਵੱਲੋਂ ਜੀਰਕਪੁਰ ਦੀ ਕਾਲੋਨੀਆਂ ਵਿੱਚ ਸੱਮਸਿਆਵਾਂ ਤੋਂ ਜੂਝ ਰਹੇ ਲੋਕਾਂ ਦੀ ਲੜਾਈ ਲੜਨ ਅਤੇ ਬਿਲਡਰਾਂ ਦੀ ਠਗੀ ਦੇ ਖਿਲਾਫ਼ ਅੱਗੇ ਦੀ ਰਣਨੀਤੀ ਤਿਆਰ ਕਰਨ ਦੇ ਲਈ ਇੱਕ ਮੀਟਿੰਗ ਐਤਵਾਰ ਨੂੰ ਜੀਰਕਪੁਰ ਦੇ ਹੋਟਲ ਐਲਆਰਸੀ ਵਿੱਚ ਸ਼ਾਮ 4 ਵਜੇ ਆਯੋਜਿਤ ਕੀਤੀ ਜਾ ਰਹੀ ਹੈ। 

ਜੈਕ ਰੈਜੀਡੈਂਟ ਵੈਲਫੇਅਰ ਐਸੌਸੀਏਸ਼ਨ ਦੇ ਪ੍ਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਜੀਰਕਪੁਰ ਵਿੱਚ ਬਿਲਡਰਾਂ ਵੱਲੋਂ ਭੋਲੇ-ਭਾਲੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇੱਥੋਂ ਕਈਂ ਬਿਲਡਰ ਫਰਾਰ ਹੋ ਚੁੱਕੇ ਹਨ। ਬਿਲਡਰਾਂ ਵੱਲੋਂ ਸਿਰਫ਼ ਕਾਗਜ਼ਾਂ ਵਿੱਚ ਹੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਸਾਰੇ ਮੁੱਦਿਆਂ ਨੂੰ ਲੈਕੇ ਹੋਣ ਵਾਲੀ ਬੈਠਕ ਵਿੱਚ ਇੱਥੋਂ ਦੀ ਵੱਖ-ਵੱਖ ਸੋਸਾਇਟੀਆਂ ਦੀ ਆਰਡਬਲਯੂਏ ਦੇ ਆਗੂਆਂ ਅਤੇ ਬਿਲਡਰਾਂ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਨੂੰ ਸੱਦਿਆ ਗਿਆ ਹੈ। ਜਿੱਥੇ ਸਾਰੇ ਆਪਣੀਆਂ ਸੱਮਸਿਆਵਾਂ ਉਤੇ ਚਰਚਾ ਕਰਨਗੇ। 

ਜਿਸ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਚੋਧਰੀ ਨੇ ਕਿਹਾ ਕਿ ਇਸ ਮੋਕੇ ਤੇ ਕੋਰੋਨਾ ਕਾਲ ਦੋਰਾਨ ਜੀਰਕਪੁਰ ਤੇ ਡੇਰਾਬੱਸੀ ਇਲਾਕੇ ਵਿੱਚ ਚੰਗਾ ਕੰਮ ਕਰਨ ਵਾਲੀ ਐਨਜੀਓ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *