ਜਿਮ ਖੋਲ੍ਹਣ ਦੀ ਇਜਾਜ਼ਤ ਦੇਵੇ ਸੂਬਾ ਸਰਕਾਰ – ਬੱਬੇਹਾਲੀ

पंजाब

ਰਾਵੀ ਨਿਊਜ

ਗੁਰਦਾਸਪੁਰ। ਸ਼੍ਰੋਮਣੀ ਅਕਾਲੀ ਦਲ , ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਗੁਰਬਚਨ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਜਿਮ ਖੋਲ੍ਹਣ ਦੀ ਮਨਜੂਰੀ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਕਰੋਨਾ ਦੇ ਕਹਿਰ ਕਾਰਨ ਕਾਫੀ ਪਾਬੰਦੀਆਂ ਲਗਾਉਣੀਆਂ ਜਰੂਰੀ ਹਨ ਪਰ ਕੁਝ ਸ਼ਰਤਾਂ ਅਤੇ ਨਿਯਮਾਂ ਤਹਿਤ ਜਿਮ ਖੋਲ੍ਹਣ ਦੀ ਇਜਾਜ਼ਤ ਦੇਣਾ ਸਮੇਂ ਦੀ ਲੋੜ ਹੈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਰੋਜਾਨਾ ਸੈਰ ਅਤੇ ਵਰਜਿਸ਼ ਕਰਨ ਵਾਲੇ ਵਿਅਕਤੀ ਦੀ ਲਗਾਤਾਰਤਾ ਟੁੱਟਣ ਨਾਲ ਉਸ ਦੇ ਸ਼ਰੀਰ ਦਾ ਨੁਕਸਾਨ ਹੋਵੇਗਾ । ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਤਜੁਰਬਾ ਹੈ ਕਿ ਜੇਕਰ ਰੋਜਾਨਾ ਨਿਯਮ ਨਾਲ ਵਰਜਿਸ਼ ਕੀਤੀ ਜਾਵੇ ਤਾਂ ਵਿਅਕਤੀ ਵਿੱਚ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ ਅਤੇ ਅਜਿਹਾ ਵਿਅਕਤੀ ਛੇਤੀ ਬੀਮਾਰੀ ਦੀ ਲਪੇਟ ਵਿੱਚ ਵੀ ਨਹੀਂ ਆਂਉਦਾ । ਸਰਕਾਰ ਇੱਕ ਜਿਮ ਵਿੱਚ ਇੱਕ ਸਮੇਂ ਦਸ ਵਿਅਕਤੀਆਂ ਦੇ ਕਸਰਤ ਕਰਨ ਦੀ ਸ਼ਰਤ ਤੇ ਇਨ੍ਹਾਂ ਨੂੰ ਖੋਲ੍ਹ ਸਕਦੀ ਹੈ । ਉਨ੍ਹਾਂ ਕਿਹਾ ਕਿ ਜਿਮ ਚਲਾਉਣ ਵਾਲਿਆਂ ਤੇ ਪ੍ਰਸ਼ਾਸਨ ਦਾ ਡੰਡਾ ਬੜੀ ਛੇਤੀ ਚਲਦਾ ਹੈ ਪਰ ਟੋਲੀਆਂ ਬਣਾ ਕੇ ਨਸ਼ਾ ਕਰਦੇ ਨੌਜਵਾਨਾਂ ਖਿਲਾਫ ਪੁਲੀਸ ਦਾ ਧਿਆਨ ਘੱਟ ਹੀ ਜਾਂਦਾ ਹੈ ।

Leave a Reply

Your email address will not be published. Required fields are marked *