ਜਾਨ ਗੁਆਉਣ ਵਾਲੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਯੂਥ ਅਕਾਲੀ ਦਲ ਨੇ ਕੱਢਿਆ ਕੈਂਡਲ ਮਾਰਚ

गुरदासपुर

ਰਾਵੀ ਨਿਊਜ ਗੁਰਦਾਸਪੁਰ

ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਲਖੀਮਪੁਰ ਖੀਰੀ ਵਿੱਚ ਜਾਨ ਗੁਆ ਚੁੱਕੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਸ਼ਹਿਰ ਅੰਦਰ ਜ਼ਿਲ੍ਹਾ  ਯੂਥ ਅਕਾਲੀ ਦਲ ਦੇ ਪ੍ਰਧਾਨ  ਗੁਰਮੀਤ ਸਿੰਘ ਬਿਜਲੀਵਾਲ  ਦੀ  ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ । ਇਹ ਕੈਂਡਲ ਮਾਰਚ ਹਨੂਮਾਨ ਚੌਕ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚੋਂ ਲੰਘਿਆ । ਮੌਜੂਦ ਨੇਤਾਵਾਂ ਅਤੇ ਵਰਕਰਾਂ  ਨੇ ਇਸ ਘਟਨਾ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਇਸ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ । ਅਮਰਜੋਤ ਸਿੰਘ ਬੱਬੇਹਾਲੀ ਨੇ ਕਿਹਾ ਇਸ ਘਟਨਾ ਦੀ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਅੰਨਦਾਤਾ ਕਈ ਮਹੀਨਿਆਂ ਤੋਂ ਸੜਕਾਂ ਤੇ ਹੈ ਅਤੇ ਆਪਣੀਆਂ ਹੱਕੀ ਮੰਗ ਲਈ ਸੰਘਰਸ਼ ਕਰ ਰਿਹਾ ਹੈ । ਸਰਕਾਰੀ ਜਬਰ ਨਾਲ ਇਸ ਸੰਘਰਸ਼ ਨੂੰ ਢਾਅ ਨਹੀਂ ਲਾਈ ਜਾ ਸਕਦੀ ।

ਇਸ ਮੌਕੇ ਗੁਰਜੀਤ ਸਿੰਘ ਬਿਜਲੀ ਵਾਲ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯੂਥ ਅਕਾਲੀ ਦਲ , ਅਕਾਲੀ ਆਗੂ ਕਮਲਜੀਤ ਚਾਵਲਾ ,

ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਗੁਰਦਾਸਪੁਰ  ਗੁਲਸ਼ਨ ਸੈਣੀ, ਗਗਨ ਚੀਮਾ , ਨੀਟਾ ਮਾਹਲ, ਮੱਖਣ ਸਿੰਘ , ਸੰਦੀਪ ਸਿੰਘ , ਸੋਨੂੰ ਔਲਖ , ਰਾਮ ਲਾਲ , ਬੌਬੀ ਮਹਾਜਨ , ਅਸ਼ੋਕ ਨਈਅਰ,ਰਾਜ ਕੁਮਾਰ ,ਪਰਸ ਰਾਮ, ਰਜਤ ਕਾਲੀਆ, ਅਜੇ ਸ਼ਰਮਾ ,ਸਿਕੰਦਰ ਸਿੰਘ , ਅਵਤਾਰ ਸਿੰਘ ਘੁੰਮਣ, ਅਮਨ ਸ਼ਰਮਾ, ਨਵਜੋਤ ਸਿੰਘ , ਗਗਨ ਸ਼ਰਮਾ , ਪ੍ਰਿੰਸ, ਅਮਿਤ ਹੰਸ , ਪਰਮ ਮਾਨ, ਹਰਪ੍ਰੀਤ ਸਿੰਘ , ਰਾਜੀਵ ਪੰਡਿਤ,ਗੁਰਮੀਤ  ਸਿੰਘ , ਮਲਕੀਤ ਸਿੰਘ ਆਦਿ ਮੌਜੂਦ ਸਨ ।

Leave a Reply

Your email address will not be published. Required fields are marked *