ਜਹਿਰੀਲਾ ਪਦਾਰਥ ਨਿਗਲ ਕੇ ਵਿਆਹੁਤਾ ਔਰਤ ਦੀ ਭੇਦਭਰੇ ਹਲਾਤਾਂ ਚ ਮੌਤ

Breaking News क्राइम गुरदासपुर ताज़ा पंजाब

ਰਾਵੀ ਨਿਊਜ

ਡੇਰਾ ਬਾਬਾ ਨਾਨਕ। ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦਰਗਾਬਾਦ ਦੀ  ਇਕ ਵਿਆਹੁਤਾ ਔਰਤ ਦੀ ਭੇਦਭਰੇ ਹਲਾਤਾਂ ਚ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਸਾਹਮਣੇ ਆਇਆ ਹੈ,ਇਸ ਸਬੰਧੀ ਲੜਕੀ ਪਰਿਵਾਰ ਜੋ ਮਾਨ ਨਗਰ ਬਟਾਲਾ ਦਾ ਰਹਿਣ ਵਾਲਾ ਹੈ ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੀ ਲੜਕੀ ਸਵੇਤਾ 29 ਦਾ ਵਿਆਹ ਕਰੀਬ 9 ਸਾਲ ਪਹਿਲਾਂ ਦਰਗਾਬਾਦ ਦੇ ਸੰਨੀ ਮਸੀਹ ਪੁੱਤਰ ਬੀਰਾ ਮਸੀਹ ਨਾਲ ਹੋਇਆ ਸੀ ਪਰ ਉਸਦਾ ਸੁਹਰਾ ਪਰਿਵਾਰ ਉਸ ਨੂੰ ਤੰਗ ਪ੍ਰੇਸਾਨ ਕਰਦੇ ਸਨ ਅਤੇ ਉਸ ਨਾਲ ਮਾਰ ਕੁਟਾਈ ਵੀ ਕੀਤੀ ਜਾਂਦੀ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਇਸੇ ਦੇ ਚੱਲਦਿਆਂ ਕੋਈ ਨਸ਼ੀਲੀ ਵਸਤੂ ਦੇ ਕੇ ਮਾਰਿਆ ਗਿਆ ਹੈ, ਉਨ੍ਹਾਂ ਇਨਸਾਫ ਦੀ ਮੰਗ ਕੀਤੀ ਹੈ,ਉਧਰ ਇਸ ਸਬੰਧੀ ਜਾਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਇਕ ਵਿਆਹੁਤਾ ਔਰਤ ਪਿੰਡ ਦਰਗਾਬਾਦ ਦੀ ਮੌਤ ਸਬੰਧੀ ਸ਼ਿਕਾਇਤ ਦਰਜ ਹੋਈ ਹੈ ਮ੍ਰਿਤਕਾ ਦੇ ਪੇਕਾ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀlਲੜਕੀ ਦੇ ਰਿਸ਼ਤੇਦਾਰਾਂ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਘਰ ਵਾਲਾ ਜਿਸ ਦਾ ਨਾਮ ਸਨੀ ਹੈ ਉਹ ਸ਼ਰਾਬ ਪੀ ਕੇ ਸਾਡੀ ਲੜਕੀ ਨੂੰ ਕੁਟਦਾ ਸੀ ਦਾਜ ਵੀ ਮੰਗਦੇ ਸੀ। ਉਨਾ ਨੇ ਦੱਸਿਆ ਕਿ ਸੌਹਰੇ ਪਰਿਵਾਰ ਨੇ ਲੜਕੀ ਨੂੰ ਕੋਈ ਜਹਿਰੀਲੀ ਦਵਾਈ ਖਿਲਾਈ ਹੈ ਅਤੇ ਉਸ ਨੂੰ ਹਸਪਤਾਲ ਵੀ ਨਹੀਂ ਲੈਕੇ ਗਏ ਤਾ ਕਿ ਉਨਾ ਦੀ ਲੜਕੀ ਮਰ ਜਾਵੇ। ਲੜਕੀ ਦੇ ਵਿਆਹ ਨੂੰ ਤਕਰੀਬਨ 9 ਸਾਲ ਹੋ ਗਏ ਸੀ। ਉਹ ਪਹਿਲਾ ਵੀ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ। 4 ਦਿਨ ਪਹਿਲਾ ਵੀ ਉਨਾ ਨੇ ਲੜਕੀ ਨੂੰ ਮਾਰ ਕੁਟਾਈ ਕੇ ਭੇਜਿਆ ਸੀ।ਫਿਰ ਉਹ ਲੜਕੀ ਨੂੰ ਆ ਕੇ ਲੈ ਆਇਆ ਸੀ। ਰਾਤੀ ਪਤਾ ਲਗਾ ਕਿ ਉਸ ਨੂੰ ਕੋਈ ਦਵਾਈ ਖਿਲਾਈ ਹੈ ਅਤੇ ਗਲਾ ਵੀ ਘੁੱਟਿਆ ਹੈ। ਉਨਾ ਨੇ ਕਿਹਾ ਕਿ ਦੇਖਦੇ ਤੇਰੇ ਪੇਕੇ ਪਰਿਵਾਰ ਸਾਡਾ ਕਿ ਕਰ ਲੈਣਗੇ ਉਨਾ ਨੇ ਪ੍ਰਸ਼ਾਸ਼ਨ ਅੱਗੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਸੌਹਰਾ ਪਰਿਵਾਰ ਨੇ ਕਿਹਾ ਕਿ ਜੋ ਵੀ ਇਲਜ਼ਾਮ ਲਗ ਰਹੇ ਨੇ ਉਹ ਸਭ ਝੂਠ ਹੈ। ਆਪਾ ਤਾਂ ਲੜਕੀ ਨੂੰ ਬੜੇ ਪਿਆਰ ਨਾਲ ਰੱਖਿਆ ਸੀ। ਉਨਾ ਕਿਹਾ ਕਿ ਲੜਕੀ ਨੇ ਖੁਦ ਕੋਈ ਜਹਿਰੀਲਾ ਪਦਾਰਥ ਖਾ ਲਿਆ  । ਅਤੇ ਜਦੋਂ ਉਨਾ ਨੂੰ ਪਤਾ ਲੱਗਿਆ ਤੇ ਉਹ ਉਸ ਨੂੰ ਇਲਾਜ਼ ਲਈ ਨਿੱਜੀ ਹੋਸਪਿਟਲ ਕਲਾਨੌਰ ਵਿਖੇ ਲਿਜਾਇਆ ਗਿਆ ।ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਉਨਾ ਨੇ ਵੀ ਮੰਗ ਕੀਤੀ ਹੈ ਕਿ 3 ਛੋਟੇ ਛੋਟੇ ਬੱਚੇ ਨੇ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। 

Leave a Reply

Your email address will not be published. Required fields are marked *