ਛੋਟੇਪੁਰ ਗੁਰਦੁਆਰਾ ਅੱਚਲ ਸਾਹਿਬ ਤੇ ਅਚਲੇਸ਼ਵਰ ਧਾਮ ਹੋਏ ਨਤਮਸਤਕ, ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਸਰਕਾਰ ਬਣਨ ਤੇ ਅਚਲੇਸ਼ਵਰ ਧਾਮ ‘ਚ ਕੀਤੀ ਜਾਵੇਗੀ ਵਾਟਰ ਟਰੀਟਮੈਂਟ ਪਲਾਂਟ ਦੀ ਸੇਵਾ – ਛੋਟੇਪੁਰ

चुनाव अखाड़ा 2022 बटाला

ਰਾਵੀ ਨਿਊਜ ਬਟਾਲਾ (ਅਨੂੰ)

ਵਿਧਾਨ ਸਭਾ ਹਲਕਾ ਬਟਾਲਾ ਤੋਂ  ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ  ਸੁੱਚਾ ਸਿੰਘ ਛੋਟੇਪੁਰ  ਐਤਵਾਰ ਨੂੰ  ਗੁਰਦੁਆਰਾ ਸ੍ਰੀ ਅੱਚਲ ਸਾਹਿਬ ਤੇ ਅਚਲੇਸ਼ਵਰ ਧਾਮ ਨਤਮਸਤਕ ਹੋਏ । ਇਸ ਮੌਕੇ ਤੇ  ਸੁੱਚਾ ਸਿੰਘ ਛੋਟੇਪੁਰ ਵੱਲੋਂ  ਗੁਰਦੁਆਰਾ ਸ੍ਰੀ ਅੱਚਲ ਸਾਹਿਬ  ਵਿਖੇ ਕੜਾਹ ਪ੍ਰਸਾਦਿ ਦੀ ਦੇਗ ਕਰਵਾਈ  ਗਈ ।  ਇਸ ਮੌਕੇ ਤੇ ਗੁਰਦੁਆਰਾ ਅਚੱਲ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਮੁਖਤਾਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਛੋਟੇਪੁਰ ਦੀ ਜਿੱਤ ਲਈ ਅਰਦਾਸ ਕੀਤੀ । ਇਸ ਉਪਰੰਤ ਛੋਟੇਪੁਰ ਮੰਦਿਰ  ਅਚਲੇਸ਼ਵਰ ਧਾਮ ‘ਚ ਵੀ ਨਤਮਸਤਕ ਹੋਏ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਅਤਿੰਦਰਪਾਲ ਸਿੰਘ ਅਤੇ ਅਚਲੇਸ਼ਵਰ   ਧਾਮ ਦੇ ਟਰੱਸਟੀ ਪ੍ਰਧਾਨ ਪਵਨ ਕੁਮਾਰ ਪੰਮਾ  ਵੱਲੋਂ ਸੁੱਚਾ ਸਿੰਘ ਛੋਟੇਪੁਰ ਦਾ ਸਵਾਗਤ ਵੀ ਕੀਤਾ। ਇਸ ਮੌਕੇ ਅਚਲੇਸ਼ਵਰ ਧਾਮ ਦੇ  ਪ੍ਰਧਾਨ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਅਚਲੇਸ਼ਵਰ ਧਾਮ ਦੇ ਸਰੋਵਰ ਇਸ ਵਿੱਚ ਟਰੀਟਮੈਂਟ ਪਲਾਂਟ ਲਗਾਉਣ ਲਈ ਪੰਜ ਕਰੋੜ ਦੀ ਪ੍ਰਪੋਜ਼ਲ   ਕੇਂਦਰ ਸਰਕਾਰ ਨੂੰ ਭੇਜੀ ਗਈ ਹੈ । ਇਸ ਮੌਕੇ ਛੋਟੇਪੁਰ ਨੇ ਅਚਲੇਸ਼ਵਰ ਧਾਮ ਦੇ   ਟਰੱਸਟ ਨੂੰ ਭਰੋਸਾ ਦਿਵਾਇਆ ਕਿ ਜੇਕਰ  ਕੇਂਦਰ ਸਰਕਾਰ  ਪਵਿੱਤਰ ਸਰੋਵਰ  ਦੇ ਪਾਣੀ ਦੀ ਸਾਫ ਸਫਾਈ ਦੀ ਟਰੀਟਮੈਂਟ ਪਲਾਂਟ ਨਹੀਂ ਲਗਾਉਂਦੀ ਅਤੇ  ਪ੍ਰਮਾਤਮਾ ਦੀ ਕ੍ਰਿਪਾ ਨਾਲ  ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਗੱਠਜੋੜ  ਦੀ ਸਰਕਾਰ  ਬਣੇਗੀ ਤਾਂ  ਇਸ ਸਰੋਵਰ ਵਿੱਚ ਚ ਟਰੀਟਮੈਂਟ ਵਾਟਰ ਪਲਾਂਟ ਦੀ ਸੇਵਾ  ਕੀਤੀ ਜਾਵੇਗੀ । ਇਸ ਮੌਕੇ ਤੇ  ਸ਼ੁਭਾਸ਼ ਉਹਰੀ, ਪਲਵਿੰਦਰ ਸਿੰਘ ਨੰਬਰਦਾਰ ਕੌਂਸਲਰ, ਅਮਿਤ ਕੁਮਾਰ, ਪ੍ਰਵੀਨ ਕੁਮਾਰ, ਜਰਨੈਲ ਸਿੰਘ ਆਦਿ ਹਾਜ਼ਰ ਸਨ ।

Share and Enjoy !

Shares

Leave a Reply

Your email address will not be published.