ਚੰਦਪੁਰ ਦੀ ਜ਼ਮੀਨ ਦੀ ਬੋਲੀ ਖਿਲਾਫ਼ ਮਾਜਰੀ ਬਲਾਕ ਵਿਖੇ ਲਗਾਇਆ ਧਰਨਾ

Breaking News ताज़ा पंजाब राजनीति होम

ਰਾਵੀ ਨਿਊਜ ਕੁਰਾਲੀ

ਪਿੰਡ ਚੰਦਪੁਰ ਦੀ ਸ਼ਾਮਲਾਤ ਜ਼ਮੀਨ ਦੀ ਬੋਲੀ ਰੋਕਣ ਲਈ ਮਾਜਰੀ ਬਲਾਕ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਵਰਨਣਯੋਗ ਹੈ ਕਿ ਪਿੰਡ ਚੰਦਪੁਰ ਰਾਓਂ ਦੀ 84 ਏਕੜ ਸ਼ਾਮਲਾਤ ਵਿੱਚੋਂ ਕੁਝ ਏਕੜ ਜ਼ਮੀਨ ਕਿਸੇ ਨਿੱਜੀ ਕੰਪਨੀ ਨੂੰ ਲੀਜ਼ ਤੇ ਦਿੱਤੀ ਜਾ ਰਹੀ ਹੈ। ਇਸ ਦਾ ਕੇਸ ਅਦਾਲਤ ਅਧੀਨ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਬੋਲੀ ਰੋਕੀ ਨਹੀਂ ਜਾ ਰਹੀ ਸੀ। ਇਸ ਲਈ ਅੱਜ ਰੱਖੀ ਬੋਲੀ ਮੌਕੇ ਲੋਕ ਹਿੱਤ ਮਿਸ਼ਨ ਦੀ ਅਗਵਾਈ ‘ਚ ਵਸਨੀਕਾਂ ਵੱਲੋਂ ਮਾਜਰੀ ਬਲਾਕ ਸਥਿਤ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨ ਯੂਨੀਅਨ ਆਗੂ ਪਰਮਿੰਦਰ ਸਿੰਘ ਚਲਾਕੀ, ਰੇਸ਼ਮ ਸਿੰਘ ਬਡਾਲੀ, ਕੁਲਵਿੰਦਰ ਸਿੰਘ ਪੰਜੋਲਾ, ਸੋਨੀਆਂ ਮਾਨ, ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਸਰਪੰਚ ਹਰਜੀਤ ਸਿੰਘ ਢਕੋਰਾਂ, ਹਰਿੰਦਰ ਸਿੰਘ ਕੁਬਾਹੇੜੀ, ਸਮਾਜ ਸੇਵੀ ਸਤਨਾਮ ਸਿੰਘ ਦਾਊਂ ਸਮੇਤ ਵਸਨੀਕ ਸੁਭਮ ਗਿਰੀ, ਦਰਸ਼ਨ ਸਿੰਘ ਆਦਿ ਨੇ ਬੋਲਦਿਆਂ ਕਿਹਾ ਕਿ ਸਰਕਾਰ ਜ਼ਿਲਾ ਪ੍ਰਸਾਸ਼ਨ ਰਾਹੀਂ ਉਨ੍ਹਾਂ ਦੀ ਜ਼ਮੀਨ ਹੜੱਪਣਾ ਚਹੁੰਦੀ ਹੈ ਪਰ ਓਹ ਆਪਣੇ ਬੱਚਿਆਂ ਦੇ ਮੂੰਹੋਂ ਰੋਟੀ ਨਹੀਂ ਖੋਹਣ ਦੇਣਗੇ। ਇਸ ਲਈ ਭਾਵੇਂ ਉਨ੍ਹਾਂ ਨੂੰ ਕਿੰਨਾ ਵੀ ਸੰਘਰਸ਼ ਕਰਨਾ ਪਵੇ ਪਰ ਓਹ ਆਪਣੇ ਇਸ ਹੱਕ ਤੇ ਡਾਕਾ ਨਹੀਂ ਪੈਣਗੇ। ਇਸ ਦੌਰਾਨ ਡੀ ਡੀ ਪੀ ਓ ਤੇ ਬੀ ਡੀ ਪੀ ਓ ਸਮੇਤ ਡੀ ਐਸ ਪੀ ਨੇ ਸੰਘਰਸ਼ ਕਮੇਟੀ ਨਾਲ ਮੀਟਿੰਗ ਕੀਤੀ ਗਈ ਪਰ ਕੋਈ ਹੱਲ ਨਾ ਹੋਣ ਉਪਰੰਤ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ। ਜਿਨ੍ਹਾਂ ਅਦਾਲਤੀ ਹੁਕਮਾਂ ਬਾਰੇ ਤਾਰੀਖ ਲੱਗਣ ਤੱਕ ਬੋਲੀ ਰੋਕਣ ਦਾ ਭਰੋਸਾ ਦਿੱਤਾ। ਜਿਸ ਮਗਰੋਂ ਵਸਨੀਕਾਂ ਨੇ ਧਰਨਾ ਚੁੱਕਦਿਆਂ ਕਿਹਾ ਕਿ ਜੇਕਰ ਬੋਲੀ ਦੁਬਾਰਾ ਕਰਨ ਦੀ ਕੋਸ਼ਿਸ ਕੀਤੀ ਗਈ ਤਾ ਓਹ ਵੱਡਾ ਸੰਘਰਸ਼ ਆਰੰਭਣਗੇ। ਇਸ ਮੌਕੇ ਆਪ ਆਗੂ ਜਗਦੇਵ ਸਿੰਘ ਮਲੋਆ, ਪਰਮਿੰਦਰ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਹਰਦੀਪ ਸਿੰਘ ਖਿਜਰਾਬਾਦ, ਸਰਬਜੀਤ ਸਿੰਘ, ਕਾਂਗਰਸੀ ਆਗੂ ਜਸਵਿੰਦਰ ਸਿੰਘ ਜੱਸੀ, ਕਿਸਾਨ ਆਗੂ ਗੁਰਪ੍ਰੀਤ ਸਿੰਘ ਪਲਹੇੜੀ, ਕਾਮਰੇਡ ਬਲਵੀਰ ਸਿੰਘ, ਡਾ. ਜੀ ਐਸ ਜੰਮੂ, ਮਾ: ਹਰਨੇਕ ਸਿੰਘ ਤੇ ਗੁਰਦੀਪ ਸਿੰਘ ਮਹਿਰਮਪੁਰ ਸਮੇਤ ਹੋਰ ਮੋਹਤਬਰ ਇਲਾਕਾ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *