ਚੌਧਰੀ ਵੱਲੋਂ ਬਲਾਕ ਦੋਰਾਂਗਲਾ ਅਧੀਂਨ ਆਉਂਦੇ ਪਿੰਡਾਂ ਨੂੰ 62 ਲੱਖ ਰੁਪਏ ਦੇ ਚੈੱਕ ਦਿੱਤੇ

गुरदासपुर आसपास

ਰਾਵੀ ਨਿਊਜ ਦੋਰਾਂਗਲਾ (ਜੋਗਾ ਸਿੰਘ)

ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਂਨ ਆਉਂਦੇ ਬਲਾਕ ਦੋਰਾਂਗਲਾ ਦੇ ਦਰਜਨ ਪਿੰਡਾਂ ਨੂੰ ਕਰੀਬ 62 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ ਗਏ ।ਇਸ ਸਮੇਂ  ਉਨ੍ਹਾਂ ਪਿੰਡ ਬੁਗਣਾ ਨੂੰ 3 ਲੱਖ, ਜੀਵਨ ਚੱਕ ਨੂੰ 4 ਲੱਖ, ਗੰਜੀ ਨੂੰ 4 ਲੱਖ, ਗੰਜਾ ਨੂੰ 4 ਲੱਖ, ਬਹਿਲੋਲਪੁਰ ਨੂੰ 4 ਲੱਖ, ਖੁੱਥੀ ਨੂੰ 4 ਲੱਖ, ਖੁੱਥਾ ਨੂੰ 2.50 ਲੱਖ, ਸੁਲਤਾਨੀ ਨੂੰ 8 ਲੱਖ, ਬਊਪੁਰ ਜੱਟਾਂ ਨੂੰ 4 ਲੱਖ, ਨੀਵਾਂ ਧਕਾਲਾ ਨੂੰ 4 ਲੱਖ, ਵਾਹਲਾ ਨੂੰ 3.27 ਲੱਖ ਅਤੇ ਬਹਿਰਾਮਪੁਰ ਨੂੰ 17.2 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕਰਦਿਆਂ ਆਪਣੇ ਕਾਰਜਕਾਲ ਦੌਰਾਨ ਹਲਕੇ ਦਾ ਸਰਵਪੱਖੀ ਵਿਕਾਸ ਕਰਨ ਦਾ ਦਾਅਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਵੀ ਮੌਜੂਦ ਸਨ।

ਅਰੁਨਾ ਚੌਧਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਬਤੌਰ ਕੈਬਨਿਟ ਮੰਤਰੀ ਉਨ੍ਹਾਂ ਨੇ ਕਰੋਡ਼ਾਂ ਰੁਪਏ ਦੀਆਂ ਗਰਾਂਟਾਂ ਲਿਆ ਕੇ ਹਲਕੇ ਅੰਦਰ ਕਈ ਅਜਿਹੇ ਵੱਡੇ ਵਿਕਾਸ ਕੰਮ ਕਰਵਾਏ ਹਨ, ਜਿਸਦਾ ਵਿਰੋਧੀ ਸੁਪਨਾ ਵੀ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਆਪਣੇ ਦੁਆਰਾ ਕਰਵਾਏ ਗਏ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣਗੇ ਜਦ ਕਿ ਵਿਰੋਧੀ ਪਾਰਟੀਆਂ ਕੋਲ ਸਿਵਾਏ ਭੰਡੀ ਪ੍ਰਚਾਰ ਦੇ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਨਾਂ ’ਤੇ ਗੁਮਰਾਹ ਕਰਕੇ ਵੋਟਾਂ ਹੱਥਿਆਉਣ ਦਾ ਇਰਾਦਾ ਰੱਖਦੀ ਹੈ, ਜਿਨ੍ਹਾਂ ਤੋਂ ਬਚਣ ਦੀ ਲੋਡ਼ ਹੈ।

ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਦੀਨਾਨਗਰ ਨੂੰ ਦਲਬਦਲੂਆਂ ਦੀ ਨਹੀਂ ਬਲਕਿ ਅਰੁਨਾ ਚੌਧਰੀ ਵਰਗੇ ਟਿਕਾਊ ਲੀਡਰ ਦੀ ਲੋਡ਼ ਹੈ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਅਰਮਜੀਤ ਸਿੰਘ ਬਹਿਰਾਮਪੁਰ, ਜ਼ੋਨ, ਸਰਪੰਚ ਹਜ਼ੂਰ ਸਿੰਘ, ਸਰਪੰਚ ਬਲਦੇਵ ਸਿੰਘ ਬੁਗਨਾ, ਸਰਪੰਚ ਗੁਰਪ੍ਰੀਤ ਗੋਖਾ, ਜਗੀਰ ਸਿੰਘ ਧਕਾਲਾ, ਸਰਪੰਚ ਬਚਨ ਸਿੰਘ ਬਾਉਪੁਰ ਜੱਟਾ , ਸਰਪੰਚ ਬਲਦੇਵ ਸੁਲਤਾਨੀ ,ਸਰਪੰਚ ਰੂਪ ਲਾਲ ਫੌਜੀ,ਸਰਪੰਚ ਸੁਖਬੀਰ ਸਿੰਘ,ਸਰਪੰਚ ਪ੍ਰਦੀਪ ਸਿੰਘ,ਅਤੇ ਪੀਐਸਓ ਗੁਲਜ਼ਾਰ ਸਿੰਘ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।

Share and Enjoy !

Shares

Leave a Reply

Your email address will not be published.