ਗੁਰਦਾਸਪੁਰ ਨਿਊਜ
ਕਾਂਗਰਸ ਪਾਰਟੀ ਵਲੋਂ ਬਣਾਏ ਗਏ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਨਾਲ ਹਰ ਵਰਗ ਵਿੱਚ ਖੁਸ਼ੀ ਪਾਈ ਜਾ ਰਹੀ ਹੈ, 70 ਸਾਲ ਤੋਂ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਈਸਾਈ ਭਾਈਚਾਰੇ ਦੀ ਬਾਹ ਨਹੀਂ ਫੜੀ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਤਰਸੇਮ ਸਹੋਤਾ ਨੇ ਦੱਸਿਆ ਕਿ ਪੰਜਾਬ ਦਾ ਮਸੀਹ ਭਾਈਚਾਰਾ ਸਰਕਾਰਾਂ ਦੀਆਂ ਅਣਦੇਖੀਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਹੁਣ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਤੋਂ ਮਸੀਹ ਭਾਈਚਾਰੇ ਨੂੰ ਕਾਫੀ ਆਸ਼ਾ ਉਮੀਦਾ ਹਨ ਜਿਵੇਂ ਈਸਾਈ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰਿਜ਼ਰਵ ਕੋਟਾ ਦੇ ਕੇ ਨੌਕਰੀਆਂ ਦਿਵਾਉਣਾ ਅਤੇ ਪਿੰਡਾਂ ਵਿੱਚ ਸਾਰੇ ਈਸਾਈ ਭਾਈਚਾਰੇ ਲਈ ਨਵੇਂ ਘਰ ਬਣਾ ਕੇ ਦੇਣ ਨਾਲ ਈਸਾਈ ਦਾ ਜੀਵਨ ਸਤਰ ਉੱਚਾ ਕਰਨਾ ਹੈ ਹੁਣ ਕਿਆਸ ਲੱਗ ਰਿਹੈ ਹਨ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਕਿੰਨੇ ਕੁ ਖਰੇ ਉਤਰਦੇ ਹਨ