ਗੌਰੀ ਸ਼ੰਕਰ ਅਤੇ ਅਜੇ ਸ਼ੰਕਰ ਦੇ ਖਿਲਾਫ ਬੈਂਕ ਨਾਲ ਕਰੋਡਾ ਦੀ ਠਗੀ ਕਰਨ ਦਾ ਮਾਮਲਾ ਦਰਜ

Breaking News क्राइम गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਗੁਰਦਾਸਪੁਰ ਦਾ ਇਕ ਬੈਂਕ ਹੋਇਆ ਕਰੋੜਾਂ ਦੀ ਠੱਗੀ ਦਾ ਸ਼ਿਕਾਰ, ਕੁਝ ਨਾਮੀ ਲੋਕਾ ਵਲੋ ਨਕਲੀ ਡਾਕੂਮੈਂਟ ਦੇਕੇ ਬੈਂਕ ਕੋਲੋ ਕਰੀਬ 2 ਕਰੋੜ ਤੋ ਵੱਧ ਲੋਨ ਲੈਕੇ ਵਾਪਸ ਨਹੀਂ ਦਿੱਤਾ ।ਜਿਸਤੋਂ ਬਾਦ ਬੈਂਕ ਮੈਨੇਜਰ ਵੱਲੋਂ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਜਿਸਦੀ ਜਾਚ ਤੋ ਇਹ ਪਾਇਆ ਗਿਆ ਕਿ ਬੈਂਕ ਨਾਲ ਨਕਲੀ ਡਾਕੁਮੇਂਟ ਬਣਾ ਕੇ ਕੁੱਲ ਪੰਜ ਲੋਕਾਂ ਵੱਲੋਂ ਠੱਗੀ ਕੀਤੀ ਗਈ,ਜਿਹਨਾਂ ਵਿੱਚ ਅਜੇ ਸ਼ੰਕਰ ਪੁੱਤਰ ਮੁਲਰਾਜ, ਸਰਿਤਾ ਕੁਮਾਰੀ ਪਤਨੀ ਗੌਰੀ ਸ਼ੰਕਰ ਸੈਕਟਰੀ ਮੁਹੱਲਾ ਗੁਰਦਾਸਪੁਰ ,ਜਸਵਿੰਦਰ ਸਿੰਘ,ਹਰਪ੍ਰੀਤ ਸਿੰਘ ਢਿੱਲੋ,ਅਸ਼ਵਨੀ ਕੁਮਾਰ ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਸ ਐਚ ਓ ਥਾਣਾ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਵਿਭਾਗ ਨੂੰ ਇੱਕ ਸ਼ਕਾਇਤ ਆਈ ਸੀ ਜਿਸਦੀ ਜਾਂਚ ਤੋਂ ਬਾਅਦ ਬੈਂਕ ਨਾਲ ਠੱਗੀ ਕਰਨ ਵਾਲੇ ਕੁੱਲ ਪੰਜ ਲੋਕਾਂ ਦੇ ਮੁਕੱਦਮਾ ਦਰਜ ਹੋਇਆ ਹੈ ਜਿਨ੍ਹਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Share and Enjoy !

Shares

Leave a Reply

Your email address will not be published.