ਗੁਰਦੁਆਰਾ ਬਾਬਾ ਸ੍ਰੀ ਚੰਦ ਬੋਹੜ ਵਡਾਲਾ ਦੇ ਬਾਬਾ ਮਨੀ ਦਾਸ ਪੰਜ ਤੱਤਾਂ ‘ਚ ਵਲੀਨ , ਬਾਬਾ ਮੋਨੀ ਦਾਸ ਨੇ ਸਵਾਸ ਤਿਆਗਣ ਤੋਂ ਪਹਿਲਾਂ ਹੀ ਤਿਆਰ ਕਰਵਾ ਲਈਆਂ ਸਨ ਆਪਣੀਆਂ ਦੋ ਮੂਰਤੀਆਂ

Breaking News ताज़ा पंजाब होम

ਰਾਵੀ ਨਿਊਜ

ਕਲਾਨੌਰ । ਬਲਾਕ ਕਲਾਨੌਰ ਅਧੀਨ ਆਉਂਦੇ  ਗੁਰਦੁਆਰਾ ਬਾਬਾ ਸ੍ਰੀ ਚੰਦ ਬੋਹੜ ਵਡਾਲਾ ਦੇ ਮੁੱਖ  ਸੇਵਾਦਾਰ ਬਾਬਾ ਮਨੀ ਦਾਸ (95)  ਸ਼ਨਿੱਚਰਵਾਰ ਦੀ ਰਾਤ  ਦੀ ਰਾਤ ਉਹ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ   ਅਕਾਲ ਚਲਾਣਾ ਕਰ ਗਏ  ਬਾਬਾ ਮਨੀ ਦਾ ਜੀ ਪਿਛਲੇ ਦਿਨਾਂ ਤੋਂ ਫੇਫੜਿਆਂ ਦੀ ਬਿਮਾਰੀ ਦੀ ਲਪੇਟ ਵਿਚ ਆ ਗਏ ਸਨ  । ਐਤਵਾਰ ਨੂੰ  ਬਾਬਾ ਮਨੀ ਦਾ ਜੀ ਦਾ ਅੰਤਮ ਸਸਕਾਰ  ਗੁਰਦੁਆਰਾ ਬਾਬਾ ਸ੍ਰੀ ਚੰਦ ਬੋਹੜ ਵਡਾਲਾ ਵਿਖੇ  ਕੀਤਾ ਗਿਆ ਉਨ੍ਹਾਂ ਦੀ ਚਿਤਾ ਨੂੰ ਅਗਨੀ  ਮਹੰਤ ਬਾਬਾ ਮੰਗਲ   ਦਾਸ ਜੀ ਨੇ ਦਿੱਤੀ । ਇਸ ਮੌਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਚੇਅਰਮੈਨ ਗੁਰਪ੍ਰਤਾਪ ਸਿੰਘ ਸ਼ਾਹਪੁਰ  , ਕੰਵਲਜੀਤ ਸਿੰਘ ਖੁਸ਼ਹਾਲਪੁਰ ਸਾਬਕਾ ਚੇਅਰਮੈਨ  , ਇਲਾਕੇ ਦੇ ਸਰਪੰਚ ਪੰਚ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਤੇ ਹਜ਼ਾਰਾਂ ਸੰਗਤਾਂ ਨੇ  ਬਾਬਾ ਮਨੀ ਦਾ ਸੀ ਦੀ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ  । ਇਸ ਮੌਕੇ ਤੇ ਬਾਬਾ ਮੰਗਲ ਦਾਸ , ਮਹੰਤ ਕਰਮ ਦਾਸ ,ਮੇਜਰ ਦਾਸ ਠਾਕੁਰ ਦੁਆਰਾ ਆਦਿ ਨੇ ਦੱਸਿਆ ਬਾਬਾ ਮਨੀ ਦਾ ਜੀ ਪਹਿਲਾਂ ਪ੍ਰੇਮ ਦਰਬਾਰ ਲੁਧਿਆਣਾ  ਵਿਖੇ ਕੁਝ ਸਮਾਂ ਸੇਵਾ ਕਰਨ ਤੋਂ ਬਾਅਦ   ਗੁਰਦੁਆਰਾ ਬਾਬਾ ਸ੍ਰੀ ਚੰਦ ਟਾਹਲੀ ਸਾਹਿਬ ਬੋਹੜ ਵਡਾਲਾ ਵਿਖੇ   ਸੇਵਾ ਕਰਦੇ ਆ ਰਹੇ ਬਾਬਾ ਮਨੀ ਦਾਸ ਜੀ  ਜਿਨ੍ਹਾਂ ਵੱਲੋਂ ਆਪਣਾ ਸਾਰਾ ਜੀਵਨ  ਭਾਰਤ ਪਾਕਿ ਕੌਮਾਂਤਰੀ ਸਰਹੱਦ ਦੇ ਕੰਢੇ ਵਸੇ ਪਿੰਡ ਬੋਹੜ    ਵਡਾਲਾ ਦੀ  ਇਤਿਹਾਸਕ ਗੁਰਦੁਆਰਾ   ਬਾਬਾ ਸ੍ਰੀ ਚੰਦ ਗੁਰਦੁਆਰਾ ਬੋਹੜ ਵਡਾਲਾ ਦੀ ਸੇਵਾ ਆਲੀਸ਼ਾਨ ਗੁਰਦੁਆਰਾ ਬਣਾਉਣ ਲਈ  ਬਤੀਤ ਕੀਤਾ  ।  ਬਾਬਾ ਮਨੀ ਦਾਸ ਦਾ ਜਨਮ ਪਾਕਿਸਤਾਨ ਦੇ ਪਿੰਡ ਵਜ਼ੀਰਪੁਰ  ਵਿਖੇ ਹੋਇਆ ਸੀ ਅਤੇ  ਉਹ ਚਾਰ ਭਰਾ ਸਨ  । ਭਾਰਤ ਪਾਕਿ ਵੰਡ ਤੋਂ ਬਾਅਦ ਉਹ ਪਰਿਵਾਰ ਸਮੇਤ ਕਲਾਨੌਰ ਬਲਾਕ ਦੇ ਪਿੰਡ ਲੋਪੋਂ ਵਿਖੇ ਰਹਿੰਦੇ ਸਨ ।  ਬਾਬਾ ਮਨੀ ਦਾ ਜੀ ਸਭ ਤੋਂ ਵੱਡੇ ਸਨ ਅਤੇ ਉਨ੍ਹਾਂ ਦੇ ਛੋਟੇ ਭਰਾ   ਸੰਤ  ਬਾਵਾ ਰਾਮ ਹਿਮਾਚਲ ਸੇਵਾ ਕਰਦਾ ਸੀ । ਇਸ ਤੋਂ ਇਲਾਵਾ ਉਸ ਦਾ ਭਰਾ ਦਰਸ਼ਨ ਸਿੰਘ , ਜੱਗਾ ਸਿੰਘ ਸਨ ਅਤੇ ਸਾਰੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ  । ਜਦ ਕਿ ਛੋਟੇ ਭਰਾ ਦਰਸ਼ਨ ਸਿੰਘ ਦਾ ਪਰਿਵਾਰ ਪਿੰਡ ਲੋਪੋਂ ਵਿਖੇ ਰਹਿ ਰਿਹਾ ਹੈ  । ਬਾਬਾ ਮਨੀਦਾਸ ਦੇ ਅਕਾਲ ਚਲਾਣੇ ਤੋਂ ਬਾਅਦ  ਉਨ੍ਹਾਂ ਦੀ  ਮ੍ਰਿਤਕ ਦੇਹ ਦਾ ਅੰਤਮ ਸੰਸਕਾਰ ਗੁਰਦੁਆਰਾ  ਬਾਬਾ ਸ੍ਰੀ ਚੰਦ ਬੋਹੜ ਵਡਾਲਾ ਵਿਖੇ  ਹਜ਼ਾਰਾਂ ਸੰਗਤਾਂ ਦੀ ਸ਼ਮੂਲੀਅਤ ਵਿਚ ਕੀਤਾ ਗਿਆ  । ਇਸ ਮੌਕੇ ਤੇ ਗੁਰਦੇਵ ਸਿੰਘ ਸਾਬੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ,ਦਰਸ਼ਨ ਸਿੰਘ ਕਲਾਨੌਰ   ,   ਸਰਪੰਚ ਹਕੂਮਤ ਸਿੰਘ  ,ਸਰਪੰਚ  ਸੋਨੀ ਲੋਪਾ, ਗੁਰਦੀਪ ਸਿੰਘ ਬੋਹੜ ਵਡਾਲਾ ਅਕਾਲੀ ਆਗੂ, ਸਰਬਜੀਤ ਖੁੱਲਰ , ਸਰਪੰਚ ਸੋਨੀ ਲੋਪਾ, ਹਰਵਿੰਦਰ   ਸਿੰਘ  ਅਲਾਵਲਪੁਰ , ਗੁਰਨਾਮ ਸਿੰਘ  ਸਰਪੰਚ , ਗੁਰਦਿਆਲ ਸਿੰਘ ਸਰਪੰਚ ਦੋਸਤਪੁਰ,   ਦਿਲਬਾਗ ਸਿੰਘ ਰੁਡਿਆਣਾ  , ਸਤਨਾਮ ਸਿੰਘ,  ਗੁਰਮੇਜ ਸਿੰਘ ਪੱਡਾ , ਸੰਜੀਵ ਵਰਮਾ , ਪ੍ਰੀਤਮ ਸਿੰਘ ਰੁਡਿਆਣਾ,  ਬਲਵੰਤ ਸਿੰਘ ਸਵਾਮੀ ਆਦਿ  ਬਾਬਾ ਮਨੀ ਦਾਸ ਜੀ ਦੇ ਅੰਤਮ   ਦਰਸ਼ਨ ਕਰਨ ਲਈ   ਰਾਜਨੀਤਕ ਆਗੂ, ਧਾਰਮਿਕ ਸੰਗਠਨ, ਬੁੱਧੀਜੀਵੀ  ਅਤੇ ਦੂਰ ਦਰਾਡੇ ਤੋਂ ਹਜ਼ਾਰਾਂ ਸੰਗਤਾਂ  ਗੁਰਦੁਆਰਾ ਬਾਬਾ ਸ੍ਰੀ ਚੰਦ ਬੋਹੜ ਵਡਾਲਾ ਵਿਖੇ ਪਹੁੰਚ ਰਹੇ ਹਨ ।

ਬਾਬਾ ਮਨੀ ਦਾ ਜੀ ਨੇ  ਸੁਆਸ ਛੱਡਣ ਤੋਂ ਪਹਿਲਾਂ ਹੀ ਬਣਾਈ ਆਪਣੀ ਮੂਰਤੀ 

ਗੁਰਦੁਆਰਾ ਬਾਬਾ ਸ੍ਰੀ ਚੰਦ ਵਿਖੇ ਸੇਵਾ ਕਰਦੇ ਦਰਸ਼ਨ ਸਿੰਘ  ਕਲਾਨੌਰ ਨੇ ਦੱਸਿਆ ਕਿ  ਬਾਬਾ ਮਨੀਦਾਸ ਜੀ ਵੱਲੋਂ   ਹਿਮਾਚਲ ਅਤੇ ਗੁਰਦੁਆਰਾ ਬਾਬਾ ਸ੍ਰੀ ਚੰਦ ਵਿਖੇ  ਆਪਣੀ ਸਵਾਸ ਤਿਆਗਣ ਤੋਂ ਬਾਅਦ  ਲੰਘਾਉਣ ਵਾਲੀਆਂ ਮੂਰਤੀਆਂ  ਪਹਿਲਾਂ ਹੀ ਬਣਾ ਲਈਆਂ ਗਈਆਂ ਸਨ  ।  ਉਨ੍ਹਾਂ ਦੱਸਿਆ ਕਿ ਬਾਬਾ ਮਨੀ ਦਾ ਜੀ ਵੱਲੋਂ ਦਿੱਲੀ ਤੋਂ  ਆਪਣੀਆਂ ਦੋ ਮੂਰਤੀਆਂ ਜਿਨ੍ਹਾਂ ਦੀ ਉਚਾਈ ਤਿੱਨ ਫੁੱਟ ਹੋਵੇਗੀ  ਨਿਰਮਾਣ ਕਰਵਾਈਆਂ ਹੋਈਆਂ ਹਨ ਜਿਸ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ  । ਉਨ੍ਹਾਂ ਦੱਸਿਆ ਕਿ ਬਾਬਾ ਮਨੀਦਾਸ ਜੀ  ਨੂੰ ਆਪਣੇ ਸਵਾਸ ਤਿਆਗਣ ਦਾ ਇਲਮ ਸੀ  ਜਿਸ ਕਾਰਨ ਉਨ੍ਹਾਂ ਵੱਲੋਂ ਦੋ ਮੂਰਤੀਆਂ ਦਾ ਨਿਰਮਾਣ ਕਰਵਾ ਲਿਆ ਗਿਆ ਸੀ ।

ਵਿਡੀਊ ਵੀ ਦੇਖੋ

Leave a Reply

Your email address will not be published. Required fields are marked *