ਗੁਰਦਾਸਪੁਰ ਵਿਚ ਅੱਜ ਰਹੇਗੀ ਇਨਾਂ ਥਾਵਾਂ ਤੇ ਬਿਜਲੀ ਬੰਦ – ਜਤਿੰਦਰ ਸ਼ਰਮਾ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਮਿਤੀ 7 ਜੂਨ, 2022 ਦਿਨ ਮੰਗਲਵਾਰ ਸਵੇਰੇ 9 ਵਜ਼ੇ ਤੋਂ ਸ਼ਾਮ 5 ਵਜ਼ੇ ਤੱਕ ਬੰਦ ਰਹੇਗੀ।

ਵਧੀਕ ਨਿਗਰਾਨ ਇੰਜੀਨੀਅਰ ਗੁਰਦਾਸਪੁਰ ਪੀ ਐਂਡ ਐਮ ਵਲੋਂ 220 ਕੇ ਵੀ ਸਬ ਸਟੇਸ਼ਨ ਤੋਂ 66 ਕੇ ਵੀ ਰਣਜੀਤ ਬਾਗ਼ ਦੀ ਜਰੂਰੀ ਮੁਰੰਮਤ ਕਰਨ ਲਈ 66 ਕੇ ਵੀ ਰਣਜੀਤ ਬਾਗ਼ ਗਰਿੱਡ ਤੋਂ ਚਲਣ ਵਾਲੇ ਸਾਰੇ ਫੀਡਰ ਜਿਵੇਂ 11 ਕੇ. ਵੀ.  ਮਿਲਕ ਪਲਾਂਟ,ਬੇਅੰਤ ਕਾਲਜ ਫੀਡਰ, ਆਈ ਟੀ ਆਈ ਫੀਡਰ,  ਜੀ ਐੱਸ ਨਗਰ ਫੀਡਰ,  ਪੁੱਡਾ ਕਲੋਨੀ ਫੀਡਰ , ਸਾਹੋਵਾਲ ਫੀਡਰ ਅਤੇ  ਏ. ਪੀ. ਫੀਡਰ ਨਾਨੋ ਨੰਗਲ, ਮੋਖਾ ਫੀਡਰ, ਖਰਲ ਫੀਡਰ  ਪ੍ਰਭਾਵਿਤ ਰਹਿਣਗੇ ਇਸ ਤੋਂ ਇਲਾਵਾ 66 ਕੇ. ਵੀ. ਨਿਊ ਗੁਰਦਾਸਪੁਰ ਤੋਂ ਫੀਡਰ ਬਾਬਾ ਟਹਿਲ ਸਿੰਘ, ਗੋਲ ਮੰਦਰ,ਐੱਸ ਡੀ ਕਾਲਜ.ਤੇ  ਇਮਪਰੁਵਮੈਂਟ ਟਰੱਸਟ ਫੀਡਰ ਵੀ ਬੰਦ ਰਹਿਣਗੇ। ਇਸ ਨਾਲ ਤਿਬਰੀ ਰੋਡ,ਪੁਲਿਸ ਲਾਈਨ ਰੋਡ ਤੇ ਰਾਮ ਸ਼ਰਨਾਮ ਕਲੋਨੀ ਆਦਿ ਵੀ ਬੰਦ ਰਹਿਣਗੇ। ਪ੍ਰੈਸ ਨੂੰ ਇਹ ਜਾਣਕਾਰੀ ਐੱਸ. ਡੀ. ਓ., ਪਾਵਰਕਾਮ ਦਿਹਾਤੀ ਉਪ ਮੰਡਲ ਗੁਰਦਾਸਪੁਰ ਇੰਜ: ਜਤਿੰਦਰ ਸ਼ਰਮਾ ਵਲੋਂ ਦਿੱਤੀ ਗਈ।

Share and Enjoy !

Shares

Leave a Reply

Your email address will not be published.