ਗੁਰਦਾਸਪੁਰ ਨੂੰ ਵੰਡ ਕੇ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦਾ ਭਾਜਪਾ ਨੇ ਕੀਤਾ ਸਖਤ ਵਿਰੋਧ

गुरदासपुर ताज़ा पंजाब

ਰਾਵੀ ਨਿਊਜ ਗੁਰਦਾਸਪੁਰ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਨੂੰ ਵੰਡ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਯਤਨਾਂ ਦੀ ਸਖਤ ਨਿਖੇਧੀ ਕੀਤੀ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਹਰ ਸਰਕਾਰ ਨੇ ਹਮੇਸ਼ਾ ਗੁਰਦਾਸਪੁਰ ਜ਼ਿਲ੍ਹੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਇਸੇ ਕਰਕੇ ਜ਼ਿਲ੍ਹਾ ਗੁਰਦਾਸਪੁਰ ਬੁਰੀ ਤਰ੍ਹਾਂ ਪਿੱਛੜ ਗਿਆ, ਅੱਜ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਕਿਸੇ ਪਾਸਿਓਂ ਵਿਕਾਸ ਨਹੀਂ ਹੋ ਰਿਹਾ, ਹਾਲਾਤ ਇਹ ਹਨ ਕਿ ਜਿਹੜੇ ਲੋਕਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਜਨਤਾ ਨੇ ਚੁਣਕੇ ਭੇਜਿਆ, ਜਿਸ ਜਨਤਾ ਦੇ ਕਾਰਨ ਇਹ ਲੋਕ ਮੰਤਰੀ ਬਣੇ, ਅੱਜ ਇਹ ਲੋਕ ਆਪਣੇ ਸਿਆਸੀ ਹਿੱਤਾਂ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਦੇ ਦੁਸ਼ਮਣ ਬਣ ਗਏ ਹਨ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਵੰਡ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਵਕਾਲਤ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਸ ਮਾਮਲੇ ਵਿੱਚ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ, ਇੱਕ ਪਾਸੇ ਤ੍ਰਿਪਤ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆਂ ਲਿਖ ਰਹੇ ਹਨ,ਜਿਨ੍ਹਾਂ ਦਾ ਪ੍ਰਤਾਪ ਸਿੰਘ ਬਾਜਵਾ ਵੀ ਸਮਰਥਨ ਕਰ ਰਹੇ ਹਨ, ਇਸ ਸਭ ਦੇ ਪਿੱਛੇ ਉਨ੍ਹਾਂ ਦੀ ਗੰਦੀ ਸਿਆਸੀ ਸੋਚ ਹੈ,ਜੋ ਕਿ ਸ਼ਰਮਨਾਕ ਹੈ।
ਗਿੱਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਦੇ ਭਵਿੱਖ ਨਾਲ ਖੇਡਣਾ ਨਿੰਦਣਯੋਗ ਹੈ।
ਬਟਾਲਾ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ, ਬਟਾਲਾ ਤਹਿਸੀਲ ਹੈ, ਐਸਡੀਐਮ ਉੱਥੇ ਬੈਠਦੇ ਹਨ, ਬਟਾਲਾ ਪੁਲਿਸ ਜ਼ਿਲ੍ਹਾ ਪਹਿਲਾਂ ਹੀ ਵੱਖਰੇ ਤੌਰ ਤੇ ਬਣਿਆ ਹੋਇਆ ਹੈ, ਹੇਠਲੀਆਂ ਅਦਾਲਤਾਂ ਵੀ ਉਥੇ ਹਨ, ਬਟਾਲਾ ਨੂੰ ਪਹਿਲਾਂ ਹੀ ਮਿਲੀ ਹਰ ਸਹੂਲਤ ਦੇ ਬਾਵਜੂਦ ਚੌਣਾਂ ਦੇ ਸਮੇਂ ਆਪਣੇ ਰਾਜਨੀਤਕ ਹਿਤ ਸਾਧਨ ਲਈ ਗੁਰਦਾਸਪੁਰ ਨੂੰ ਵੰਡਣ ਦੀ ਸਾਜ਼ਿਸ਼ ਦੀ ਭਾਜਪਾ ਸਖਤ ਨਿਖੇਧੀ ਕਰਦੀ ਹੈ।
ਉਨ੍ਹਾਂ ਸਮੂਹ ਰਾਜਨੀਤਿਕ ਅਤੇ ਗੈਰ-ਰਾਜਨੀਤਿਕ ਸੰਗਠਨਾਂ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਵੰਡਣ ਦੀ ਸਾਜ਼ਿਸ਼ ਦੇ ਵਿਰੁੱਧ ਸਾਹਮਣੇ ਆਉਣ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *