ਰਾਵੀ ਨਿਊਜ ਗੁਰਦਾਸਪੁਰ/ਬਟਾਲਾ
ਸਾਹਿਤ ਸਭਾ ਗੁਰਦਾਸਪੁਰ (ਰਜਿ:) ਦੇ ਪ੍ਰਧਾਨ ਜੇ. ਪੀ. ਸਿੰਘ ਖਰਲਾਂ ਵਾਲਾ ਤੇ ਜਨਰਲ ਸਕੱਤਰ ਜੀ. ਐਸ. ਪਾਹੜਾ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਭਾਸ਼ਾ ਵਿਭਾਗ, ਗੁਰਦਾਸਪੁਰ ਅਤੇ ਪ੍ਰਿੰਸੀਪਲ ਆਰ. ਕੇ. ਤੁਲੀ ਦੇ ਸਾਂਝੇ ਯਤਨਾਂ ਨਾਲ ਐੱਸ.ਐੱਸ.ਐੱਮ ਕਾਲਜ ਦੀਨਾਨਗਰ ਵਿਖੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਮੁਸ਼ਾਇਰਾ ਇਤਿਹਾਸਕ ਪੈੜਾਂ ਛੱਡਦਾ ਹੋਇਆ ਸੈਂਕੜੇ ਵਿਦਿਆਰਥੀਆਂ ਤੇ ਸਰੋਤਿਆਂ ਦੀ ਹਾਜ਼ਰੀ ਵਿੱਚ ਯਾਦਗਾਰੀ ਰਿਹਾ। ਇਹ ਮੁਸ਼ਾਇਰਾ ਜ਼ਿਲ੍ਹਾ ਗੁਰਦਾਸਪੁਰ ਦੇ ਸਵਰਗੀ ਨਾਮੀ ਸ਼ਾਇਰ ਤਾਰਾ ਸਿੰਘ ਖੋਜੇਪੁਰੀ (ਹਾਸ- ਵਿਅੰਗ ਕਵੀ) ਦੀ ਨਿੱਘੀ ਯਾਦ ਵਿੱਚ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਰਜਿੰਦਰ ਸਿੰਘ ਹੁੰਦਲ, ਸੀਨੀਅਰ ਸੁਪਰਡੈਂਟ, ਕੇਂਦਰੀ ਜੇਲ੍ਹ, ਗੁਰਦਾਸਪੁਰ ਰਹੇ, ਜਦੋਂ ਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸ੍ਰ. ਸੁਲੱਖਣ ਸਰਹੱਦੀ (ਉਸਤਾਦਾਂ ਦੇ ਉਸਤਾਦ ਗ਼ਜ਼ਲਗੋ) ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਫਰਤੂਲ ਚੰਦ ਫੱਕਰ(ਦੋਹੜਿਆਂ ਦੇ ਬਾਦਸ਼ਾਹ), ਕਮਲਜੀਤ ਸਿੰਘ ਕਮਲ (ਨਾਮੀ ਗ਼ਜ਼ਲਗੋ) ਤੇ ਸੂਬਾ ਸ਼ਾਇਰ ਰਣਜੀਤ ਸਿੰਘ ਫਤਿਹਗਡ਼੍ਹ ਸਾਹਿਬ ਤੋੰ ਸ਼ਾਮਿਲ ਹੋਏ। ਇਸ ਸਮਾਰੋਹ ਵਿੱਚ ਵਿਜੇ ਕੁਮਾਰ ਸ਼ਰਮਾ (ਹਾਸ ਵਿਅੰਗ ਕਵੀ) ਨੂੰ ‘ਤਾਰਾ ਸਿੰਘ ਖੋਜੇਪੁਰੀ ਯਾਦਗਾਰੀ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਭਾਸ਼ਾ ਮੰਚ ਵੱਲੋਂ ਭਾਸ਼ਾ ਵਿਭਾਗ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਵਿਭਿੰਨ ਜੇਤੂ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕਰਨ ਦੇ ਨਾਲ ਨਾਲ ਆਏ ਹੋਏ ਵਿਸ਼ੇਸ਼ ਮਹਿਮਾਨਾਂ ਅਤੇ ਮੁੱਖ ਮਹਿਮਾਨ ਰਾਜਿੰਦਰ ਸਿੰਘ ਹੁੰਦਲ ਸੀਨੀਅਰ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਸਰਦਾਰ ਹੁੰਦਲ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਾਨੂੰ ਆਪਣੇ ਪੰਜਾਬੀ ਅਮੀਰ ਵਿਰਸੇ ਨਾਲ ਜੁੜ ਕੇ ਪੰਜਾਬੀ ਭਾਸ਼ਾ ਦੀ ਨਿਵੇਕਲੀ ਨੁਹਾਰ ਰਾਹੀਂ ਹਮੇਸ਼ਾ ਸਾਹਿਤਕ ਰੁਚੀਆਂ ਨਾਲ ਅੱਗੇ ਵਧ ਕੇ ਇਸ ਸਮਾਜ ਨੂੰ ਬਿਹਤਰ ਬਣਾਉਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਮੌਕੇ ਤੇ ਡਾ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ, ਗੁਰਦਾਸਪੁਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਹੜੀ ਵਿਸ਼ੇਸ਼ ਖਿੱਚ ਦਾ ਕਾਰਨ ਰਹੀ। ਇਸ ਕਵਿ-ਮੁਸ਼ਾਇਰੇ ਵਿੱਚ ਕਵੀ ਬਿਸ਼ਨ ਦਾਸ, ਪਾਲ ਗੁਰਦਾਸਪੁਰੀ, ਮੰਗਤ ਚੰਚਲ, ਰਾਜ ਗੁਰਦਾਸਪੁਰੀ, ਗੁਰਮੀਤ ਸਿੰਘ ਬਾਜਵਾ, ਪ੍ਰੋ.ਗੁਰਮੀਤ ਸਿੰਘ ਸਰਾਂ ਮਲਕੀਅਤ ਸਿੰਘ ਸੁਹਲ, ਬੂਟਾ ਰਾਮ ਆਜ਼ਾਦ, ਸੀਤਲ ਸਿੰਘ ਗੁਨੋਪੁਰੀ, ਮੱਖਣ ਕੋਹਾੜ, ਸੁਭਾਸ਼ ਦੀਵਾਨਾ, ਪ੍ਰਤਾਪ ਪਾਰਸ, ਜਸਵੰਤ ਸਿੰਘ ਹਾਂਸ, ਸੁਲਤਾਨ ਭਾਰਤੀ, ਡਾਕਟਰ ਗੁਰਚਰਨ ਗਾਂਧੀ, ਪ੍ਰਿੰਸੀਪਲ ਸੁਖਬੀਰ ਸਿੰਘ, ਗੁਰਸ਼ਰਨ ਸਿੰਘ ਮਠਾੜੂ, ਬਲਵੰਤ ਸਿੰਘ ਘੁੱਲਾ, ਕਰਤਾਰ ਸਿੰਘ ਸਿਆਲਕੋਟੀ, ਵਿਜੇ ਬੱਧਣ, ਵਿਜੇ ਅਗਨੀਹੋਤਰੀ, ਜਨਕ ਰਾਜ ਰਾਠੌਰ, ਸੁੱਚਾ ਸਿੰਘ ਪਸਨਾਵਾਲ, ਓਮ ਪ੍ਰਕਾਸ਼ ਭਗਤ, ਵਿਜੇ ਅਗਨੀਹੋਤਰੀ, ਪ੍ਰਤਾਪ ਪਾਰਸ, ਗੁਰਮੀਤ ਸਿੰਘ ਬਾਜਵਾ, ਤਰਸੇਮ ਭੰਗੂ ਤੇ ਸਰਬਜੀਤ ਸਿੰਘ ਚਾਹਲ ਨੇ ਵਿਸ਼ੇਸ਼ ਰੂਪ ਵਿਚ ਪਹੁੰਚ ਕੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲਿਆ। ਸੰਸਥਾ ਦੇ ਪ੍ਰਿੰਸੀਪਲ ਆਰ. ਕੇ. ਤੁਲੀ ਵੱਲੋਂ ਆਏ ਹੋਏ ਸਮੂਹ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ, ਵਿਸ਼ੇਸ਼ ਮਹਿਮਾਨਾਂ ਤੇ ਮੁੱਖ ਮਹਿਮਾਨ ਦਾ ਸਭਾ ਧੰਨਵਾਦ ਕੀਤਾ। ਮੰਚ ਸੰਚਾਲਨ ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਇਸ ਮੁਸ਼ਾਇਰੇ ਵਿੱਚ ਕਾਲਜ ਦੇ ਵਿਦਿਆਰਥੀਆ ਤੇ ਸਟਾਫ ਤੋਂ ਇਲਾਵਾ ਬੇਅੰਤ ਪਾਲ ਸਿੰਘ, ਰਵੀ ਮੰਗਲਾ, ਅਮਿਤ ਕਾਦੀਆਂ, ਸੁਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਗੋਰਾਇਆ ਪ੍ਰੋ. ਗਰੋਵਰ, ਸ਼ਾਇਰ ਜਾਨੂੰ, ਕੁਲਦੀਪ ਕੌਰ, ਜਨਕ ਰਾਜ ਰਠੌਰ, ਬੂਟਾ ਰਾਮ ਆਜ਼ਾਦ, ਤਰਸੇਮ ਸਿੰਘ ਭੰਗੂ, ਸੀਤਲ ਸਿੰਘ ਗੁਨੋਪੁਰੀ, ਪ੍ਰਤਾਪ ਪਾਰਸ, ਪ੍ਰਿੰਸੀਪਲ ਸੁਖਬੀਰ ਸਿੰਘ, ਗੁਰਸ਼ਰਨ ਸਿੰਘ ਖੋਜੇਪੁਰੀ, ਬਲਵੰਤ ਸਿੰਘ ਘੁੱਲਾ, ਕਰਤਾਰ ਸਿੰਘ ਸਿਆਲਕੋਟੀ, ਵਿਜੇ ਬੱਧਣ, ਅਤੇ ਸਟੇਟ ਐਵਾਰਡੀ ਮੰਗਲਦੀਪ ਆਦਿ ਹਾਜ਼ਰ ਸਨ ।