ਰਾਵੀ ਨਿਊਜ ਗੁਰਦਾਸਪੁਰ
ਅੱਜ ਗੁਡ ਫਰਾਈਡੇ ਪ੍ਰਭੂ ਯਿਸੂ ਮਸੀਹ ਦੇ ਸਲੀਬੀ ਦਿਹਾੜੇ ਤੇ ਦੁੱਖ ਭੋਗ ਯਾਤਰਾ ਮਾਣਯੋਗ ਫਾ ਪਰਦਰ ਜੌਹਨ ਜੀ ਦੀ ਅਗਵਾਈ ਵਿੱਚ ਕੌਨਵੈਂਟ ਸਕੂਲ ਗੁਰਦਾਸਪੁਰ ਤੋ ਸੁਰੂ ਹੋ ਕਿ ਪੰਡੋਰੀ ਰੋਡ ਦੇ ਪੈਂਦੇ ਸੰਤ ਫਰਾਂਸਿਸ ਕੈਥੋਲਿਕ ਚਰਚ ਗੁਰਦਾਸਪੁਰ ਵਿਖੇ ਸਮਾਪਤ ਹੋਈ,ਇਸ ਦੌਰਾਨ ਪ੍ਰਭੂ ਯਿਸੂ ਨੂੰ ਸਲੀਬ ਦਿੱਤੇ ਜਾਣ ਤੇ ਦੁੱਖ ਭੋਗ ਦੀ ਯਾਤਰਾ ਮਸੀਹ ਸੰਗਤਾਂ ਵਲੋ ਗੁਰਦਾਸਪੁਰ ਸ਼ਹਿਰ ਅੰਦਰ ਕੱਢੀ ਗਈ, ਸੰਗਤਾ ਵੱਲੋ ਹੱਥਾ ਵਿੱਚ ਸਲੀਬਾਂ ਫੜ ਕਿ 14 ਮੁਕਾਮ ਵਿਚ ਪੜੇ ਗਏ। ਉਪਰੰਤ ਚਰਚ ਵਿੱਚ ਪੁੱਜ ਕਿ ਮਾਣਯੋਗ ਫਾਦਰ ਜੌਹਨ ਜੀ ਵਲੋ ਗੁਡ ਫਰਾਈਡੇ ਬਾਰੇ ਸੰਗਤਾਂ ਨੂੰ ਪ੍ਰਭੂ ਦਾ ਵਚਨ ਸੁਣਾ ਕਿ ਨਿਹਾਲ ਕੀਤਾ ਅਤੇ ਬਾਅਦ ਵਿਚ ਲੰਗਰ ਵੀ ਵਰਤਾਇਆ ਗਿਆ