ਗਊਆਂ ਦੀ ਹੱਤਿਆ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ

Breaking News क्राइम पंजाब

ਰਾਵੀ ਨਿਊਜ ਹੁਸ਼ਿਆਰਪੁਰ / ਟਾਂਡਾ

ਪੁਲਿਸ ਨੇ ਬੀਤੇ ਦਿਨੀਂ ਟਾਂਡਾ ਵਿਖੇ 2 ਦਰਜਨ ਦੇ ਕਰੀਬ ਗਊਆਂ ਦੀ ਹੱਤਿਆ ਕਰਨ ਵਾਲੇ ਹੱਤਿਆਰਿਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਨੂੰ ਪਛਾਣ ਸਾਵਨ ਪੁੱਤਰ ਹਰਜੀਤ ਵਾਸੀ ਕੋਟਲੀ ਸ਼ੇਖਾ ਥਾਣਾ ਆਦਮਪੁਰ ਜਿਲ੍ਹਾ ਜਲੰਧਰ, ਸਤਪਾਲ ਉਰਫ ਪੱਪੀ ਪੁੱਤਰ ਕੁਲਦੀਪ ਵਾਸੀ ਕੋਟਲੀ ਸ਼ੇਖਾ ਥਾਣਾ ਆਦਮਪੁਰ ਜਿਲ੍ਹਾ ਜਲੰਧਰ ,ਸੁਰਜੀਤ ਲਾਲ ਉਰਫ ਸੋਨੂੰ ਪੁੱਤਰ ਜਗਦੀਸ਼ ਵਾਸੀ ਪਿੰਡ ਜੱਫਲ ਝੀਂਗੜਾਂ ਜਿਲ੍ਹਾ ਜਲੰਧਰ, ਜੀਵਨ ਅਲੀ ਪੁੱਤਰ ਵਿਜੇ ਅਲੀ ਵਾਸੀ ਥਾਬਲਕੇ ਥਾਣਾ ਨਕੋਦਰ ਜਿਲ੍ਹਾ ਜਲੰਧਰ, ਕਮਲਜੀਤ ਕੌਰ ਪਤਨੀ ਦਿਲਾਵਰ ਖਾਨ ਵਾਸੀ ਥਾਬਲਕੇ ਥਾਣਾ ਨਕੋਦਰ ਜਿਲ੍ਹਾ ਜਲੰਧਰ,ਸਲਮਾ ਪਤਨੀ ਅਨਬਰ ਹੁਸੈਨ ਵਾਸੀ ਬਡਾ ਪਿੰਡ ਰੋਡ ਗੁਰਾਇਆ ਜਿਲ੍ਹਾ ਜਲੰਧਰ, ਅਨੰਬਰ ਹੁਸੈਨ ਪੁੱਤਰ ਰਫੀਮ ਮੁਹੰਮਦ ਵਾਸੀ ਬਡਾ ਪਿੰਡ ਰੋਡ ਗੁਰਾਇਆ ਜਿਲ੍ਹਾ ਜਲੰਧਰ ਵਜੋਂ ਹੋਈ ਹੈ।

ਇਸ ਸਬੰਧੀ ਧਰੁਮਨ ਐੱਚ, ਨਿੰਬਲੇ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 11/12 ਮਾਰਚ 2022 ਦੀ ਦਰਮਿਆਨੀ ਰਾਤ ਨੂੰ ਪਿੰਡ ਢਡਿਆਲਾ ਥਾਣਾ ਟਾਂਡਾ ਦੇ ਰੇਲਵੇ ਲਾਈਨ ਪਾਸ ਰਾਤ ਵੇਲੇ 17 ਗਾਵਾਂ ਅਤੇ ਬਲਦਾਂ ਨੂੰ ਮਾਰ ਕੇ ਉਹਨਾਂ ਦੇ ਪਿੰਜਰ ਰੇਲਵੇ ਲਾਈਨ ਪਾਸ ਸੁੱਟ ਦਿੱਤੇ ਸਨ। ਘਟਨਾ ਬਹੁਤ ਹੀ ਸਨਸਨੀਖੇਜ ਅਤੇ ਦੁੱਖਦਾਇਕ ਸੀ। ਘਟਨਾ ਦੀ ਜਾਣਕਾਰੀ ਉਪਰੰਤ ਡੀ.ਜੀ.ਪੀ. ਸਾਹਿਬ ਪੰਜਾਬ, ਚੰਡੀਗੜ੍ਹ ਅਤੇ ਅਰੁਨਪਾਲ ਸਿੰਘ ਆਈ.ਜੀ ਜਲੰਧਰ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ, ਕਿਉਂਕਿ ਘਟਨਾ ਦਾ ਏਰੀਆ ਰੇਲਵੇ ਪੁਲਿਸ ਨਾਲ ਸਬੰਧਿਤ ਸੀ। ਇਸ ਕਰਕੇ ਥਾਣਾ ਜੀ ਆਰ ਪੀ ਜਲੰਧਰ ਵਲੋਂ ਮੁੱਕਦਮਾ ਨੰਬਰ 22 ਮਿਤੀ 12-03 2022 ਜੁਰਮ 3, 5, 8 Prevention of Cow Slaughter Act, ਅਤੇ ਅ.ਧ. 295-A ਦਰਜ ਅਤੇ ਵਾਧਾ ਜੁਰਮ 120 B, 153-A, 212, 216 IPC ਕੀਤਾ ਗਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਕਪਤਾਨ ਪੁਲਿਸ (ਤਫਤੀਸ਼) ਮੁਖਤਿਆਰ ਰਾਏ (P.P.S) ਦੀ ਅਗਵਾਈ ਹੇਠ ਉਪ-ਪੁਲਿਸ ਕਪਤਾਨ (ਡਿਟੈਕਟਿਵ) ਸ਼੍ਰੀ ਸਰਬਜੀਤ ਰਾਏ (P.P.5), ਉੱਪ ਪੁਲਿਸ ਕਪਤਾਨ ਟਾਂਡਾ  ਰਾਜ ਕੁਮਾਰ (P.P.S), ਇੰਚਾਰਜ਼ ਸੀ.ਆਈ.ਏ ਹੈਡਕੁਆਟਰ ਇੰਸਪੈਕਟਰ ਲਖਬੀਰ ਸਿੰਘ ਅਤੇ ਮੁੱਖ ਅਫਸਰ ਥਾਣਾ ਟਾਂਡਾ ਹਰਿੰਦਰ ਸਿੰਘ ਅਤੇ ਜੀ.ਆਰ.ਪੀ. ਵਲੋਂ ਐਸ.ਪੀ. ਸ਼੍ਰੀ ਪ੍ਰਵੀਨ ਕੰਡਾ, ਡੀ.ਐਸ.ਪੀ. ਅਸ਼ਵਨੀ ਅੱਤਰੀ ਅਤੇ ਮੁੱਖ ਅਫਸਰ ਜੀ.ਆਰ.ਪੀ. ਇੰਸਪੈਕਟਰ ਬਲਵੀਰ ਸਿੰਘ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਤਫਤੀਸ਼ ਨੂੰ ਤਕਨੀਕੀ ਢੰਗ ਨਾਲ ਅਤੇ ਖੁਫੀਆ ਤਰੀਕੇ ਨਾਲ ਸੋਰਸ ਲਗਾ ਕੇ ਮੁੱਕਦਮੇ ਨੂੰ ਟਰੇਸ ਕੀਤਾ ਗਿਆ ਹੈ ਅਤੇ ਮੁੱਕਦਮਾ ਵਿੱਚ ਫਿੰਗਰ ਹੋਏ 3 ਵਿਅਕਤੀਆਂ ਸਾਵਨ, ਸਤਪਾਲ, ਅਤੇ ਸੁਰਜੀਤ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੌਰਾਨੇ ਤਫਤੀਸ਼ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪੁੱਛ ਗਿੱਛ ਤੋਂ ਉਹਨਾਂ ਨਾਲ ਇਸ ਅਪਰਾਧ ਵਿੱਚ ਸ਼ਾਮਿਲ ਅਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ, ਕਮਲਜੀਤ ਕੌਰ, ਸਲਮਾ ਅਤੇ ਅਨਬਰ ਹੂਸੈਨ ਨੂੰ ਵੀ ਗ੍ਰਿਫਤਾਰ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਮੁੱਢਲੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸੁਰਜੀਤ ਸਿੰਘ ਉਰਫ ਪਪੀ ਤੇ ਪਹਿਲਾਂ ਵੀ 5 ਅਪਰਾਧਕ ਮਾਮਲੇ ਅਧੀਨ ਧਾਰਾ 411, 201, 414, 379, 411 ਅਤੇ Prohibition of cow slaughter Act. ਅਧੀਨ ਜਲੰਧਰ ਅਤੇ ਹੁਸ਼ਿਆਰਪੁਰ ਵਿਖੇ ਦਰਜ ਹਨ। ਮੱਕਦਮਾ ਹਜਾ ਵਿੱਚ ਗਾਵਾਂ ਦੀ ਢੋਅ ਢੁਆਈ ਲਈ ਵਰਤੇ ਗਏ ਕੈਂਟਰ ਅਤੇ ਹਥਿਆਰਾਂ ਨੂੰ ਬ੍ਰਾਮਦ ਕੀਤਾ ਜਾ ਚੁੱਕਾ ਹੈ। ਮੁੱਕਦਮਾ ਵਿੱਚ ਲੋੜੀਂਦੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅਲਗ-ਅਲਗ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਨਾਂ ਦੋਸ਼ੀਆਂ ਦੀ ਪੁੱਛ-ਗਿਛ ਤੋਂ ਹੋਰ ਵੀ ਦੋਸ਼ੀਆਂ ਬਾਰੇ ਸੁਰਾਗ ਲਗਾਇਆ ਜਾਵੇਗਾ। ਮੁੱਕਦਮਾ ਦੀ ਤਫਤੀਸ਼ ਇੰਸਪੈਕਟਰ ਬਲਵੀਰ ਸਿੰਘ ਮੁੱਖ ਅਫਸਰ ਥਾਣਾ ਜੀ.ਆਰ.ਪੀ. ਜਲੰਧਰ ਵਲੋਂ ਕੀਤੀ ਜਾ ਰਹੀ ਹੈ। ਮੁੱਕਦਮਾ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਮੁੱਕਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਪਰੋਕਤ ਟੀਮਾਂ ਵਲੋਂ ਦਿਨ ਰਾਤ ਕੰਮ ਕਰਕੇ ਮੁੱਕਦਮੇ ਨੂੰ 36 ਘੰਟੇ ਵਿਚ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

Share and Enjoy !

Shares

Leave a Reply

Your email address will not be published.