ਖ਼ਪਤਕਾਰਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਐਸ ਡੀ ਓ ਊਧਨਵਾਲ

बटाला

ਰਾਵੀ ਨਿਊਜ ਬਟਾਲਾ (ਸਰਵਣ ਸਿੰਘ ਕਲਸੀ)

ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ-ਡਿਵੀਜ਼ਨ ਦਫ਼ਤਰ ਊਧਨਵਾਲ ਵਿਖੇ ਐਸ ਡੀ ਓ ਦਾ ਅਹੁਦਾ ਸੰਭਾਲਦਿਆਂ ਹੋਇਆਂ ਸ੍ਰੀ ਹਰੀਸ਼ ਚੰਦਰ ਨੇ ਕਿਹਾ ਕਿ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਕਿਸੇ ਵੀ ਖਪਤਕਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਖਪਤਕਾਰ ਨੂੰ ਕੋਈ ਸਮੱਸਿਆ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਨੇ ਆਪਣੇ ਸਟਾਫ ਨੂੰ  ਹਦਾਇਤ ਕੀਤੀ ਸਮੇਂ ਸਿਰ ਦਫ਼ਤਰ ਪਹੁੰਚਿਆ ਜਾਵੇ ਅਤੇ ਪੂਰੀ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਪਬਲਿਕ ਦੇ ਕੰਮ ਕੀਤੇ ਜਾਣ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਖਪਤਕਾਰ ਵੱਲੋਂ ਕਿਸੇ ਤਰਾਂ ਦੀ ਨਾਜਾਇਜ ਵਸੂਲੀ ਦੀ ਸ਼ਿਕਾਇਤ  ਮੇਰੇ ਧਿਆਨ ਵਿੱਚ ਆਈ ਤਾਂ ਉਸ ਮੁਲਾਜ਼ਮ ਦੇ ਖਿਲਾਫ  ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਮੌਕੇ  ਗੁਰਨਾਮ ਸਿੰਘ ਬਾਜਵਾ ਐਸ ਡੀ ਓ ਡੇਰਾ ਬਾਬਾ ਨਾਨਕ ,ਬਲਦੇਵ ਸਿੰਘਸਿੰਘ ਜੇ. ਈ. ਚੰਦਨ ਮਹਾਜਨ ਜੇ. ਈ ,ਦਲਵਿੰਦਰ ਸਿੰਘ ਜੇ.ਈ ,ਪ੍ਰਵੀਨ ਕੁਮਾਰ ਜੇ. ਈ,ਨਵਤੇਜ ਸਿੰਘ, ਕੇਵਲ ਸਿੰਘ ਕੈਸ਼ੀਅਰ, ਗੁਰਦੀਪ ਸਿੰਘ ਜੇ.ਈ ਬਲਬੀਰ ਚੰਦ, ਹਰਪਿੰਦਰ ਸਿੰਘ ,ਕੁਲਜੀਤ ਕੌਰ, ਹਰਮਨ ,ਜਸਬੀਰ ਕੌਰ, ਆਦਿ ਹਾਜ਼ਰ ਸਨ।

Share and Enjoy !

Shares

Leave a Reply

Your email address will not be published.