ਕੈਬਨਿਟ ਵਜੀਰ ਸ੍ਰੀਮਤੀ ਅਰੁਣਾ ਚੌਧਰੀ ਵੱਲੋ 2 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸਬ – ਤਹਿਸੀਲ ਦਾ ਨੀਹ ਪੱਥਰ ਰੱਖਿਆ

गुरदासपुर आसपास

ਦੋਰਾਂਗਲਾ,20 ਦਸੰਬਰ (ਜੋਗਾ ਸਿੰਘ ਗਾਹਲੜੀ)-

ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਵੱਲੋ  2 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ  ਜਾਣ ਵਾਲੀ ਸਬ  ਤਹਿਸੀਲ ਦਾ ਨੀਹ ਪੱਥਰ  ਰੱਖਿਆ । ਇਸ ਮੌਕੇ ਤੇ ਸ੍ਰੀ ਅਸੋਕ ਚੌਧਰੀ  ਸੀਨੀਅਰ ਕਾਂਗਰਸੀ ਆਗੂ , ਮੈਡਮ  ਇਨਾਇਤ ਐਸ ਡੀ ਐਮ ਦੀਨਾਨਗਰ , ਸ੍ਰੀ ਅਭਿਸੇਕ ਵਰਮਾ ਨਾਇਬ ਤਹਿਸੀਲਦਾਰ ਦੋਰਾਂਗਲਾ , ਸ੍ਰੀ ਅਮਰਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਮੈਬਰ ਦੀਨਾਨਗਰ , ਵਾਈਸ ਚੇਅਰਮੈਨ ਰਣਜੀਤ ਸਿੰਘ ਰਾਣਾ ਸਮੇਤ ਨੇੜਲੇ ਪਿੰਡਾ ਦੇ ਪੰਚ –ਸਰਪੰਚਾ  ਦੀ ਮੋਜ਼ੂਦ ਸਨ । ਸਬ ਤਹਿਸੀਲ ਦੌਰਾਂਗਲਾ ਦਾ ਨੀਹ ਪੱਥਰ ਰੱਖਣ ਉਪਰੰਤ ਲੋਕਾਂ ਨੂੰ ਮੁਬਾਰਕਬਾਦ ਦਿੰਦਿਆ ਸ੍ਰੀਮਤੀ ਅਰੁਣਾਂ ਚੌਧਰੀ ਕੈਬਨਿਟ ਮੰਤਰੀ ਨੇ ਕਿਹਾ ਕਿ ਦੌਰਾਂਗਲਾ ਅਤੇ ਇਸ ਦੇ ਨੇੜਲੇ 94 ਪਿੰਡਾਂ ਦੇ ਲੋਕਾਂ ਨੂੰ ਇਸ ਸਬ ਤਹਿਸੀਲ ਦੇ ਬਣਨ ਨਾਲ ਬਹੁਤ ਵੱਡੀ ਸਹੂਲਤ ਮਿਲੇਗੀ ਅਤੇ ਲੋਕਾਂ ਵੱਲੋ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ । ਕੈਬਨਿਟ ਮੰਤਰੀ ਮਾਲ , ਪੁਨਰਵਾਸ ਤੇ ਆਫਤ ਪ੍ਰਬੰਧਕ ਸ੍ਰੀ ਮਤੀ ਚੌਧਰੀ ਨੇ ਅੱਗੇ ਕਿਹਾ ਕਿ ਪਿਛਲੇ ਪੰਜ ਸਾਲਾ ਦੇ ਕਾਰਜਕਾਲ ਦੌਰਾਨ ਹਲਕੇ ਅੰਦਰ ਸਰਬਪੱਖੀ ਵਿਕਾਸ ਕਾਰਜ  ਬਿਨਾ ਪੱਖਪਾਤ ਦੇ ਕਰਵਾਏ ਗਏ  ਹਨ । ਉਨ੍ਹਾ ਅੱਗੇ ਦੱਸਿਆ ਕਿ ਪਿੰਡਾਂ ਅੰਦਰ ਸੌਲਰ ਲਾਈਟਾ , ਪਾਰਕ , ਖੇਡ ਸਟੇਡੀਅਮ , ਪਾਰਕ , ਗਲੀਆਂ –ਨਾਲੀਆਂ ਅਤੇ ਸੈਰਗਾਹ ਅਤੇ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਹੈ ।ਉਨ੍ਹਾਂ ਅੱਗੇ ਕਿਹਾ ਕਿ ਹਲਕਾ ਵਾਸੀ ਮੇਰੀ ਤਾਕਤ ਹਨ ਅਤੇ ਉਨ੍ਹਾ ਦੀ ਪਹਿਲੀ ਤਰਜੀਹ ਹਲਕੇ ਦਾ ਸਰਬਪੱਖੀ ਵਿਕਾਸ ਰਿਹਾ ਹੈ । ਉਨ੍ਹਾ ਕਿਹਾ ਕਿ ਹਲਕਾ ਵਾਸੀਆ ਨੇ ਹਮੇਸਾਂ ਉਨ੍ਹਾ ਦਾ ਸਾਥ ਦਿੱਤਾ ਹੈ ਅਤੇ ਉਨ੍ਹਾ ਨੂੰ ਪੂਰੀ ਆਸ ਹੈ ਕਿ ਵਿਧਾਨ ਸਭਾ ਚੌਣਾਂ 2022 ਵਿੱਚ ਵੀ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ । ਕੈਬਨਿਟ ਮੰਤਰੀ ਨੇ ਦੱਸਿਆ ਕਿ  ਇਸ ਸਬ ਤਹਿਸੀਲ ਵਿੱਚ ਹੇਠਲੀ ਮੰਜਿਲ ਤੇ ਤਹਿਸੀਲਦਾਰ, ਉੱਪਰਲੀ ਮੰਜਿਲ ਉੱਪਰ ਪਟਵਾਰੀ ਬੈਠਣਗੇ । ਇਸ ਮੌਕੇ ਦੀਨਾਨਗਰ ਦੇ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਦੌਰਾਂਗਲਾ ਸਬ ਤਹਿਸੀਲ ਦੇ ਪਹਿਲੇ ਨਾਇਬ ਤਹਿਸੀਲਦਾਰ ਦੀ ਕੁਰਸੀ ਉੱਪਰ ਵੀ  ਬਿਠਾਇਆ । ਉਨ੍ਹਾਂ ਦੱਸਿਆ ਕਿ ਮੰਗਲਵਾਰ ਅਤੇ ਵੀਰਵਾਰ, ਦੌਰਾਂਗਲਾ ਸਬ ਤਹਿਸੀਲ ਵਿੱਚ ਬੈਠਣਗੇ । ਇਸ ਤੋਂ  ਪਹਿਲਾ  ਕਾਂਗਰਸੀ ਆਗੂ ਸ੍ਰੀ ਅਸੋਕ ਚੌਧਰੀ , ਬਲਾਕ ਸੰਮਤੀ  ਦੇ ਚੇਅਰਮੈਨ ਵਲੋਂ ਸੰਬੋਧਨ ਕੀਤਾ ਗਿਆ ।

Share and Enjoy !

Shares

Leave a Reply

Your email address will not be published.