ਕੈਬਨਿਟ ਮੰਤਰੀ ਸ੍ਰੀ ਬਾਜਵਾ ਵਲੋਂ 12.50 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ‘ਜੱਚਾ-ਬੱਚਾ ਹਸਪਤਾਲ ’ ਦਾ ਨੀਂਹ ਪੱਥਰ ਰੱਖਿਆ ਗਿਆ

Breaking News गुरदासपुर ताज़ा पंजाब होम

ਗੁਰਦਾਸਪੁਰ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਪੰਜਾਬ ਵਲੋਂ ਅੱਜ ਆਜ਼ਾਦੀ ਦਿਵਸ ਦੇ ਮੁਬਾਰਕ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਇਕ ਨਵਾਂ ਤੋਹਫਾ ਦਿੱਤਾ ਗਿਆ ਹੈ। ਅੱਜ ਉਨਾਂ ਵਲੋਂ ਬੱਬਰੀ ਹਸਪਤਾਲ ਨੇੜੇ ਬਾਈਪਸ, ਗੁਰਦਾਸਪੁਰ ਵਿਖੇ 12.50 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਨਵੇਂ 50 ਬੈੱਡ ਵਾਲੇ ‘ਜੱਚਾ-ਬੱਚਾ ਹਸਪਤਾਲ’ (ਐਮ.ਸੀ.ਐਚ) ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲ੍ਹਾ ਪਲਾਨੰਗ ਕਮੇਟੀ ਗੁਰਦਾਸਪੁਰ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਹਰਭਡਨ ਰਾਮ ਸਿਵਲ ਸਰਜਨ, ਬਲਜੀਤ ਸਿੰਘ ਪਾਹੜਾ ਪ੍ਰਧਾਨ ਨਗਰ ਕੌਂਸਲ ਗੁਰਦਾਸਪੁਰ, ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ ਵੀ ਮੋਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਵਜ਼ੀਰ ਸ੍ਰੀ ਬਾਜਵਾ ਨੇ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸੰਭਾਲ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਗੁਰਦਾਸਪੁਰ ਵਿਖੇ ਇਸ ‘ਜੱਚਾ-ਬੱਚਾ ਹਸਪਤਾਲ’ ਦੇ ਬਨਣ ਨਾਲ ਇਸ਼ ਦੇ ਨੇੜਲੇ ਖੇਤਰ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਅਤੇ ਔਰਤਾਂ ਨੂੰ ਦੂਰ-ਢੁਰਾਢੇ ਜਾ ਕੇ ਇਲਾਜ ਕਰਵਾਉਣ ਤੋਂ ਨਿਜਾਤ ਮਿਲੇਗੀ। ਉਨਾਂ ਕਿਹਾ ਕਿ ਸਿਹਤ ਦੇ ਖੇਤਰ ਵਿਚ ਸਾਡੀ ਸਰਕਾਰ ਦੀਆਂ ਕਈ ਪ੍ਰਾਪਤੀਆਂ ਹਨ ਪਰ ਮੌਜੂਦਾ ਸਮੇਂ ਕੋਰੋਨਾ ਨਾਲ ਨਜਿੱਠਣ ਲਈ ਪੂਰਾ ਅਮਲਾ-ਫੈਲਾ ਲੱਗਿਆ ਹੋਇਆ ਹੈ ਅਤੇ ਸਿਹਤ ਕਰਮਚਾਰੀਆਂ ਵਲੋ ਔਖੀ ਘੜੀ ਵਿਚ ਡੱਟ ਕੇ ਦਿੱਤੀਅ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ।

ਇਸ ਮੌਕੇ ਵਿਧਾਕਿ ਗੁਰਦਾਸਪੁਰ ਸ੍ਰੀ ਪਾਹੜਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਕਿ ਹਲਕਾ ਗੁਰਦਾਸਪੁਰ ਵਿਖੇ ‘ਜੱਚਾ-ਬੱਚਾ ਹਸਪਤਾਲ’ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਉਹ ਹਲਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਉਨਾਂ ਦੀ ਪਹਿਲ ਹੈ।  ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ 50 ਬੈੱਡ ਵਾਲਾ ਜੱਚਾ-ਬੱਚਾ ਹਸਪਤਾਲ (ਐਮ.ਸੀ.ਐਸ) ’ਤੇ ਕਰੀਬ 12.50 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਸਬੰਧਤ ਵਿਭਾਗ ਵਲੋਂ ਇਕ ਸਾਲ ਵਿਚ ਇਸ ਨੂੰ ਤਿਆਰ ਕੀਤਾ ਜਾਵੇਗਾ। ਤਿੰਨ ਮੰਜ਼ਿਲੀ ਬਣਨ ਵਾਲੇ ਹਸਪਤਾਲ ਵਿਚ ਵੇਟਿੰਗ ਹਾਲ, ਪੋਰਚ, ਓਪੀਡੀ ਰੂਮ, ਫੈਮਲੀ ਪਲਾਨਿੰਗ ਰੂਮ, ਸੈਂਪਲ ਕੁਲੈਕਸ਼ਨ, ਲੈਬ, ਈਸੀਜੀ ਐਂਡ ਅਲਟਰਾ ਸਾਊਂਡ, ਰੀਕਰਵਰੀ ਰੂਮ, ਸਟਾਫ ਰੂਮ, ਤਿੰਨ ਵਾਰਡਾਂ 12 ਬੈੱਡ ਵਾਲੀਆਂ (ਹਰੇਕ ਵਾਰਡ ਵਿਚ ਤਿੰਨ ਬੈੱਡ), ਇਕ ਵਾਰਡ 11 ਬੈੱਡ ਅਤੇ ਕਮਰਿਆਂ ਦੀ ਉਸਾਰੀ ਤੇ ਲਿਫਟ ਆਦਿ ਸ਼ਾਮਲ ਹੈ।  

Leave a Reply

Your email address will not be published. Required fields are marked *