ਕੇਂਦਰੀ ਜੇਲ ਗੁਰਦਾਸਪੁਰ ਵਿੱਚ ਮੈਡੀਕਲ ਕੈਂਪ ਲੱਗਾ

गुरदासपुर आसपास

ਗੁਰਦਾਸਪੁਰ, 13 ਮਈ (ਆਨੰਦ)
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਸੈਸ਼ਨ ਜੱਜ –ਕਮ-ਚੇਅਰਪਰਸਨ , ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ , ਗੁਰਦਾਸਪੁਰ ਰਹਿਣਮਈ ਹੇਠ ਅਤੇ ਸ੍ਰੀਮਤੀ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ )-ਕਮ- ਸੀ.ਜੇ.ਐਮ. ਸਹਿਤ ਸਕੱਤਰ , ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ , ਗੁਰਦਾਸਪੁਰ ਦੀ ਹਦਾਇਤਾਂ ਅਨੁਸਾਰ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਹ ਮੈਡੀਕਲ ਕੈਂਪ ਸਿਵਲ ਸਰਜਨ ਗੁਰਦਾਸਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ । ਜਿਨ੍ਹਾਂ ਦੁਆਰਾ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰ ਹਵਾਲਤੀਆਂ ਅਤੇ ਕੈਦੀਆਂ ਨੂੰ ਚੈਕ ਕੀਤਾ ਗਿਆ ਅਤੇ ਉਨ੍ਹਾਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ।
ਇਹ ਮੈਡੀਕਲ ਕੈਂਪ ਕੇਂਦਰੀ ਜੇਲ , ਗੁਰਦਾਸਪੁਰ ਵਿੱਚ ਬੰਦ ਹਵਾਲਤੀਆਂ ਅਤੇ ਕੈਦੀਆਂ ਦੀ ਮੈਡੀਕਲ ਜਾਂਚ ਕਰਨ ਲਈ ਲਗਾਇਆ ਗਿਆ । ਇਸ ਮੈਡੀਕਲ ਕੈਂਪ ਵਿੱਚ ਸਰਕਾਰੀ ਹਸਪਤਾਲ ਦੇ ਸਪੈਸ਼ਲਿਸਟ ਡਾਕਟਰ ਜਿਵੇ ਕਿ ਡਾਕਟਰ ਮੁਹੱਬਤਪਾਲ ਸਿੰਘ ਮੈਡੀਕਲ ਸਪੈਸ਼ਲਿਸਟ, ਡਾ.ਪ੍ਰਿੰਸ ਅਜੇਪਾਲ ਸਿੰਘ ਆਰਥੋਪੈਡਿਕ , ਡਾ.ਅੰਕਿਤ ਰਤਨ , ਅੱਖਾਂ ਦੇ ਮਾਹਿਰ ਡਾਕਟਰ ਸਮਿਤਾ ਗਾਇਨੇਕੋਲੋਜਿਸਟ, ਡਾ.ਅਜੇਸ਼ਵਰ ਮਹੰਤ , ਪੀਡੀਆਟ੍ਰਿਕ ਅਤੇ ਡਾਕਟਰ ਸਰੋਜਨੀ ਰਾਏ , ਡੈਟਲ ਮੈਡੀਕਲ ਅਫ਼ਸਰ, ਆਯੁਰਵੈਦਿਕ ਵੈਦ ਰਾਜੇਸ਼ ਤ੍ਰਿਖਾ ਆਦਿ ਮੌਜੂਦ ਸਨ। ਜ਼ਿਨ੍ਹਾਂ ਦੁਆਰ ਕੇਂਦਰੀ ਜੇਲ ਗੁਰਦਾਸਪੁਰ ਵਿੱਚ 182 ਹਵਲਾਤੀਆਂ /ਕੈਦੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ । ਇਸ ਕੈਂਪ ਵਿੱਚ ਜੇਲ ਸੁਪਰਡੈਂਟ ਆਰ .ਐਸ.ਹੁੰਦਲ ਅਤੇ ਡਿਪਟੀ ਸੁਪਰਡੈਂਟ ਨਵਇੰਦਰ ਸਿੰਘ ਤੋਂ ਇਲਾਵਾ ਜੇਲ ਦਾ ਸਾਰਾ ਸਟਾਫ਼ ਵੀ ਮੌਜੂਦ ਸੀ ।

Share and Enjoy !

Shares

Leave a Reply

Your email address will not be published.