ਐਸ ਐਚ ਓ ਸ਼ਾਮ ਲਾਲ ਨੇ ਸੰਭਾਲਿਆ ਥਾਣਾ ਦੀਨਾਨਗਰ ਦਾ ਚਾਰਜ

Breaking News गुरदासपुर दुनिया पंजाब

ਰਜਿੰਦਰ ਸੈਣੀ 

ਦੀਨਾਨਗਰ ।ਥਾਣਾ ਪੁਰਾਣਾ ਸ਼ਾਲਾ ਵਿੱਚ ਨਵੇਂ ਤੈਨਾਤ ਹੋਏ ਐਸ ਐਚ ਓ ਸ਼ਾਮ ਲਾਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਲੋਕਾਂ ਦੀ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਡਾ ਦੇਸ਼ ਇਸ ਮੌਕੇ ਬਹੁਤ ਹੀ ਗੰਭੀਰ ਬੀਮਾਰੀ ਕਰੋਨਾ ਮਹਾਂਮਾਰੀ ਨਾਲ ਜੁਝ ਰਿਹਾ ਹੈ।ਇਸ ਸਥਿਤੀ ਵਿੱਚ ਸਾਨੂੰ ਸਾਰਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖਣ ਅਤੇ ਮਾਸ਼ਕ ਜ਼ਰੂਰ ਪਾਉਣ। ਕਿਉਂਕਿ ਕਰੋਨਾ ਮਹਾਮਾਰੀ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨਸ਼ਿਆਂ ਤੇ ਰੋਕ ਲਾਉਣ ਲਈ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਰੜੀ ਕਾਰਵਾਈ ਕਰਨ ਦੇ ਲਈ ਵਿਸ਼ੇਸ਼ ਅਭਿਆਨ ਸ਼ੁਰੂ ਕਰੇਗੀ।ਉਹਨਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *