ਐਚ. ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਬਾਰਵੀਂ ਕਲਾਸ ਦੀ ਵਿਦਾਇਗੀ ਪਾਰਟੀ  ਹੋਈ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਪ੍ਰਿੰਸੀਪਲ ਸੁਮਨ ਸ਼ੁਕਲਾ ਜੀ ਦੀ ਅਗਵਾਈ ਹੇਠ ਐਚ. ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਬਾਰਵੀਂ ਕਲਾਸ ਦੀ ਵਿਦਾਇਗੀ ਪਾਰਟੀ ਹੋਈ।  ਇਸ ਮੌਕੇ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਪਾਰਟੀ ਵਿੱਚ ਹਾਜਰ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸੁਆਗਤ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਖਿਡਾ ਕੇ ਉਨ੍ਹਾਂ ਨੂੰ ਤੋਹਫ਼ੇ ਭੇਂਟ ਕੀਤੇ। ਇਸ ਪਾਰਟੀ ਵਿੱਚ ਮਿਸਟਰ ਐਚ. ਆਰ. ਏ. (ਰਿਤਿਸ਼), ਮਿਸ ਐਚ. ਆਰ.ਏ (ਅਰਸ਼ਦੀਪ ਕੌਰ),ਮਿਸਟਰ ਹੈਂਡਸਮ (ਹਰਪਵਨ), ਮਿਸ ਚਾਰਮਿੰਗ (ਹਰਮਨਪ੍ਰੀਤ ਕੌਰ), ਮਿਸਟਰ ਡਾਇਨਾਮਿਕ ( ਅਭਿਸ਼ੇਕ) ਅਤੇ ਮਿਸ ਡਾਇਨਾਮਿਕ (ਪਲਕ) ਨੂੰ ਚੁਣਿਆ ਗਿਆ।  ਇਸ ਮੌਕੇ ਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ  ਅਧਿਆਪਕਾਵਾਂ ਨੂੰ  ਤੋਹਫੇ ਭੇਂਟ ਕਰਦਿਆਂ ਉਨ੍ਹਾਂ ਦੇ ਪ੍ਰਤੀ ਆਪਣੇ ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ।  ਇਸ ਮੌਕੇ ਉੱਤੇ ਸਕੂਲ ਦੇ ਚੇਅਰਮੈਨ ਸ਼੍ਰੀਮਾਨ ਹੀਰਾਮਨੀ ਅਗਰਵਾਲ ਜੀ, ਸ਼੍ਰੀਮਾਨ ਸੱਤਿਆ ਸੇਨ ਅਗਰਵਾਲ ਜੀ ਅਤੇ ਮੈਡਮ ਨੀਲੋਫਰ ਜੀ ਅਤੇ ਪ੍ਰਿੰਸੀਪਲ ਮੈਡਮ ਸੁਮਨ ਸ਼ੁਕਲਾ ਜੀ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ।

Share and Enjoy !

Shares

Leave a Reply

Your email address will not be published.