ਇਲਾਕਾ ਨਿਵਾਸੀਆਂ ਦੀ ਸੇਵਾ ਲਈ ਆਜ਼ਾਦ ਗਰੁੱਪ ਗਰੁੱਪ ਨੇ ਕੀਤੀ ਫੌਗਿੰਗ ਮਸ਼ੀਨ ਸ਼ੁਰੂ, ਡੇਂਗੂ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਕਰਨਾ ਅਤਿ ਜ਼ਰੂਰੀ : ਕੁਲਵੰਤ ਸਿੰਘ

एस.ए.एस नगर

ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ) 

ਆਜ਼ਾਦ ਗਰੁੱਪ ਦੀ ਤਰਫੋਂ ਆਜ਼ਾਦ ਗਰੁੱਪ ਡੇਂਗੂ ਮੱਛਰਾਂ ਤੋਂ ਸ਼ਹਿਰ ਵਾਸੀਆਂ ਦੇ ਬਚਾਅ ਕਰਨ ਦੇ ਲਈ ਫੌਗਿੰਗ ਮਸ਼ੀਨ ਸਪਰੇਅ ਕਰਨ ਲਈ ਮੁਹਾਲੀ ਸ਼ਹਿਰ ਨਿਵਾਸੀਆਂ ਦੇ ਲਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿੱਚ ਡੇਂਗੂ ਮੱਛਰਾਂ ਤੋਂ ਬਚਾਅ ਲਈ ਸਪਰੇਅ ਕਰਨ ਲਈ ਭੇਜੀ ਜਾਵੇਗੀ। ਇਸ ਫੌਗਿੰਗ ਮਸ਼ੀਨ ਨੂੰ ਅਾਜ਼ਾਦ ਗਰੁੱਪ ਸੁਪਰੀਮੋ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਜ਼ਾਦ ਗਰੁੱਪ ਦੇ ਦਫ਼ਤਰ ਸੈਕਟਰ 79 ਵਿਖੇ ਲੋਕਾਂ ਨੂੰ ਸਮਰਪਿਤ ਕੀਤਾ  । ਇਸ ਮੌਕੇ ਤੇ ਆਜ਼ਾਦ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਵਿੱਚ ਕਿਸੇ ਨੇ ਵੀ ਜੇਕਰ ਆਪਣੇ ਗਲੀ -ਮੁਹੱਲੇ ਜਾਂ ਪਿੰਡ ਵਿੱਚ ਡੇਂਗੂ ਮੱਛਰਾਂ ਤੋਂ ਬਚਾਅ ਲਈ ਧੂੰਆਂ ਕਰਵਾਉਣਾ ਹੋਵੇ,’  ਤੁਰੰਤ ਆਜ਼ਾਦ ਗਰੁੱਪ ਦੇ ਦਫ਼ਤਰ ਸੰਪਰਕ ਕੀਤਾ ਜਾਵੇ  ।ਇਸ ਮੌਕੇ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਕੌਂਸਲਰ ਗੁਰਮੀਤ ਕੌਰ, ਜਸਪਾਲ ਸਿੰਘ ਮਟੌਰ, ਸਾਬਕਾ ਕੌਂਸਲਰ ਆਰਪੀ ਸ਼ਰਮਾ,ਅਕਵਿੰਦਰ ਸਿੰਘ ਗੋਸਲ  , ਡਾ ਕੁਲਦੀਪ  ਸਿੰਘ , ਹਰਵਿੰਦਰ ਸਿੰਘ,  ਕੁਲਦੀਪ ਸਿੰਘ, ਹਰਪਾਲ ਸਿੰਘ ਬਰਾੜ ,ਜਸਪਾਲ ਸਿੰਘ ਗਰੇਵਾਲ  ਵੀ ਹਾਜ਼ਰ ਸਨ।

Leave a Reply

Your email address will not be published. Required fields are marked *