ਰਾਵੀ ਨਿਊਜ ਗੁਰਦਾਸਪੁਰ
ਮਾਰਚ ਮਹੀਨੇ ਵਿੱਚ ਪਈ ਅਸਧਾਰਨ ਗਰਮੀ ਸਭ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਪਾਰਾ ਹੋਰ ਵੀ ਵਧੇਗਾ। ਪੀ ਐੱਚ ਸੀ ਰਣਜੀਤ ਬਾਗ ਦੀ ਆਰ. ਬੀ. ਐੱਸ. ਕੇ. ਟੀਮ ਅੱਜ ਬੱਚਿਆਂ ਦਾ ਚੈੱਕਅਪ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਰਿਆਰ ਪਹੁੰਚੀ। ਇਸ ਮੌਕੇ ਡਾ ਰੀਨਾ ਨੇ ਬੱਚਿਆਂ ਅਤੇ ਸਕੂਲ ਅਧਿਆਪਕਾਂ ਨੂੰ ਭੇਜ ਗਰਮੀ ਤੋਂ ਬਚਾਓ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਅਤੇ ਕਿਹਾ ਕਿ ਗਰਮ ਲੂ ਤੋਂ ਬਚਣ ਲਈ ਪਾਣੀ ਜ਼ਿਆਦਾ ਪੀਓ, ਲੱਸੀ ਅਤੇ ਹੋਰ ਤਰਲ ਪਦਾਰਥ ਪੀਓ, ਧੁੱਪ ਵਿੱਚ ਨਾ ਜਾਓ, ਠੰਢੀ ਜਗ੍ਹਾ ਤੇ ਬੈਠੋ, ਸਰੀਰ ਨੂੰ ਢਕੋ, ਢਿੱਲੇ ਅਤੇ ਹਲਕੇ ਰੰਗ ਦੇ ਕੱਪੜੇ ਪਾਓ। ਇਸ ਮੌਕੇ ਡਾ ਅਮਨਦੀਪ ਨੇ ਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀ ਕਰਕੇ ਪਿੱਤ ਹੋਣਾ ਜਾਂ ਚੱਕਰ ਆਉਣਾ, ਬਹੁਤ ਪਸੀਨਾ ਆਉਣ ਤੇ ਥਕਾਨ ਹੋਣਾ, ਸਿਰਦਰਦ, ਚੱਕਰ ਜਾਂ ਉਲਟੀਆਂ ਲੱਗਣੀਆਂ, ਲਾਲ ਗਰਮ ਅਤੇ ਖ਼ੁਸ਼ਕ ਚਮੜੀ, ਮਾਸਪੇਸ਼ੀਆਂ ਵਿੱਚ ਕਮਜ਼ੋਰੀ ਹੋਣਾ ਲੂ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਸਹੀ ਸਮੇਂ ਤੇ ਇਲਾਜ ਨਾ ਮਿਲਣ ਤੇ ਇਹ ਜਾਨਲੇਵਾ ਹੋ ਜਾਂਦੀ ਹੈ।