ਅੱਜ ਪੰਜਾਬ ਦੇ ਸਾਰੇ ਅਜਾਇਬ ਘਰਾਂ ਵਿੱਚ ਐਂਟਰੀ ਹੋਵੇਗੀ ਮੁਫਤ : ਅਨਮੋਲ ਗਗਨ ਮਾਨ

Breaking News चंडीगढ़ ताज़ा पंजाब

ਰਾਵੀ ਨਿਊਜ ਚੰਡੀਗੜ

ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਆਜ਼ਾਦੀ ਦੇ 75 ਸਾਲ ਪੂਰੇ ਹੋਣ  ਮੌਕੇ  ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਬੜੇ ਉਤਸ਼ਾਹ ਮਨਾਉਣ ਲਈ ਅੱਜ ਦੇ ਦਿਨ ਲਈ ਲੋਕਾਂ ਵਾਸਤੇ ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰੀ ਅਜਾਇਬ ਘਰਾਂ ਵਿੱਚ ਐਂਟਰੀ ਟਿਕਟ ਮੁਫਤ ਕੀਤੀ ਗਈ ਹੈ।

ਵਧੇਰੇ ਜਾਣਕਾਰੀ ਦਿੰਦਿਆਂ  ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ   ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਇਸ ਦਿਨ ਨੂੰ ਪੂਰੇ ਚਾਵਾਂ ਅਤੇ ਉਤਸ਼ਾਹ ਨਾਲ ਮਨਾਉਣ ਲਈ ਸਾਰੇ  ਲੋਕਾਂ ਲਈ ਪੰਜਾਬ ਦੇ ਨਿੱਜੀ ਅਤੇ ਸਰਕਾਰੀ ਅਜਾਇਬ ਘਰਾਂ ਵਿੱਚ ਜਾਣ ਲਈ ਅੱਜ 14 ਅਗਸਤ  ਦੇ ਦਿਨ ਵਾਸਤੇ ਐਂਟਰੀ ਫੀਸ ਬਿਲ ਕੁੱਲ ਮੁਫਤ ਕਰ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਦੇ 75ਵੇਂ ਮਹਾਂੳਤਸਵ ਨੂੰ ਖੁਸ਼ੀ ਅਤੇ ਚਾਵਾਂ ਨਾਲ ਮਨਾਉਣ ਲਈ ਪੰਜਾਬ ਦੇ ਕਿਸੇ ਵੀ ਨਿੱਜੀ ਜਾਂ ਸਰਕਾਰੀ ਅਜਾਇਬ ਘਰਾਂ ਵਿੱਚ ਆਪਣੇ ਪਰਿਵਾਰ ਸਮੇਤ ਜਾਣ ਤਾਂ ਜੋ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ  ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲ ਸਕੇ ।  ਉਨ੍ਹਾਂ ਕਿਹਾ ਕਿ ਅੱਜ ਦੇ ਦਿੱਨ ਪੰਜਾਬ ਦੇ ਕਿਸੇ ਵੀ ਨਿੱਜੀ ਜਾਂ ਸਰਕਾਰੀ ਅਜਾਇਬ ਘਰਾਂ ਵਿੱਚ   ਜਾਣ ਤੇ ਟਿੱਕਟ ਦੇ ਪੈਸੇ ਨਹੀ ਲਏ ਜਾਣਗੇ। ਇਹ ਐਂਟਰੀ ਬਿੱਲਕੁੱਲ ਮੁਫਤ ਕੀਤੀ ਗਈ ਹੈ।

Share and Enjoy !

Shares

Leave a Reply

Your email address will not be published.