ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਚ ਗੁਰਦਾਸਪੁਰ ਦੀ ਐਸ ਕੇ ਇਲੈਵਨ ਟੀਮ ਰਹੀ ਜੇਤੂ

ताज़ा

ਰਾਵੀ ਨਿਊਜ਼

ਗੁਰਦਾਸਪੁਰ। ਗੁਰਦਾਸਪੁਰ ਦੀ ਐਸ ਕੇ ਇਲੈਵਨ ਟੀਮ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੀ ਤਰਫੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿਚ ਜੇਤੂ ਰਹੀ। ਟੂਰਨਾਮੈਂਟ ਵਿਚ ਮਸਰੂਰ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਗੁਰਦਾਸਪੁਰ ਦੀ ਐਸ ਕੇ ਇਲੈਵਨ ਟੀਮ ਨੇ ਬਟਾਲਾ ਦੀ ਐਸ ਐਨ ਇਲੈਵਨ ਨੂੰ ਹਰਾ ਕੇ ਕ੍ਰਿਕਟ ਟੂਰਨਾਮੈਂਟ ਜਿੱਤਿਆ।

ਇਸ ਮੌਕੇ ਜੇਤੂ ਟੀਮ ਵੱਲੋਂ ਪਹਿਲਾਂ ਖੇਡਦੇ ਹੋਏ 144 ਰਨ ਦਾ ਟਾਰਗੇਟ ਦਿੱਤਾ ਗਿਆ ਜਿਸ ਦਾ ਪਿੱਛਾ ਕਰਦੇ ਹੋਏ ਐਸ ਐਨ ਇਲੈਵਨ ਬਟਾਲਾ ਦੀ ਟੀਮ 135 ਰਨ ਹੀ ਬਣਾ ਸਕੀ। ਟੂਰਨਾਮੈਂਟ ਵਿਚ ਮੈਨ ਆਫ ਦੀ ਮੈਚ ਗੁਰਦੀਪ ਸਿੰਘ ਰਹੇ। ਇਸ ਮੌਕੇ ਜੇਤੂ ਟੀਮ ਦੇ ਕਪਤਾਨ ਸੰਦੀਪ ਕੁਮਾਰ (ਐਸ.ਕੇ) ਨੂੰ ਆਯੋਜਕਾਂ ਵੱਲੋਂ ਟਰਾਫੀ ਅਤੇ 31000 ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸ ਦਈਏ ਕਿ ਟੂਰਨਾਮੈਂਟ ਵਿਚ ਕੁਲ 16 ਟੀਮਾਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *