ਰਾਵੀ ਨਿਊਜ ਚੰਡੀਗੜ੍ਹ
ਗੁਰਵਿੰਦਰ ਸਿੰਘ ਮੋਹਾਲੀ
ਸ਼ਿਵ ਸੈਨਾ ਹਿੰਦ ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕੀ ਸ਼ਹਿਰ ਦੇ ਵੱਖ ਵੱਖ ਕਾਲਜਾਂ ਅਤੇ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਅਫ਼ਗਾਨ ਸਟੂਡੈਂਟਸ ਦੀ ਮਦਦ ਦੇ ਲਈ ਐਡਵਾਈਜ਼ਰ ਧਰਮਪਾਲ ਨੇ ਐਜੂਕੇਸ਼ਨਲ ਸੈਕਟਰੀ ਨੂੰ ਜੋ ਨਿਰਦੇਸ਼ ਦਿੱਤੇ ਸਨ ਉਹ ਨਿੰਦਾਯੋਗ ਹਨ ਐਡਵਾਈਜ਼ਰ ਧਰਮਪਾਲ ਨੇ ਨਿਰਦੇਸ਼ ਦਿੱਤੇ ਹਨ ਕਿ ਫੌਰਨ ਸਬੰਧਤ ਐਜੂਕੇਸ਼ਨਲ ਇੰਸੀਚਿਊਟਸ ਨਾਲ ਗੱਲ ਕਰੇ ਤਾਂ ਕਿ ਸਟੂਡੈਂਟਸ ਦੀ ਟਿਊਸ਼ਨ ਫੀਸ ਵਿੱਚ ਛੂਟ ਦਿੱਤੀ ਜਾ ਸਕੇ ਅਤੇ ਉਨ੍ਹਾਂ ਲਈ ਹੋਸਟਲ ਦਾ ਇੰਤਜ਼ਾਮ ਹੋ ਸਕੇ ਜੋ ਕਿ ਸਰਾਸਰ ਗ਼ਲਤ ਹੈ
ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਹਿੰਦੁਸਤਾਨ ਦੇ ਅਤੇ ਪੰਜਾਬ ਦੇ ਸਟੂਡੈਂਟਸ ਦੇ ਨਾਲ ਇੱਕ ਵੱਡਾ ਧੋਖਾ ਹੈ ਸਾਡੇ ਪੰਜਾਬ ਦੇ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਯੂਨੀਵਰਸਿਟੀ ਭਾਰੀ ਟਿਊਸ਼ਨ ਫੀਸ ਦੇ ਨਾਲ ਲੁੱਟ ਰਹੀ ਹੈ ਅਤੇ ਅਫ਼ਗਾਨੀ ਸਟੂਡੈਂਟਸ ਦੀ ਫੀਸ ਮੁਆਫੀ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਦੇਸ਼ ਦੇ ਸਟੂਡੈਂਟਸ ਦੇ ਨਾਲ ਧੋਖਾ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਅਫ਼ਗਾਨ ਸਟੂਡੈਂਟਸ ਹਿੰਦੁਸਤਾਨ ਵਿਚ ਪਡ਼੍ਹਦੇ ਨੇ ਇੱਥੋਂ ਤਕ ਤਾਂ ਠੀਕ ਹੈ ਪਰ ਉਨ੍ਹਾਂ ਦੀ ਫ਼ੀਸ ਮੁਆਫ਼ੀ ਦਾ ਕੋਈ ਮਤਲਬ ਨਹੀਂ ਬਣਦਾ ਜੇਕਰ ਅਫ਼ਗਾਨ ਸਟੂਡੈਂਟਸ ਫ਼ੀਸ ਦੇਣ ਵਿੱਚ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਹੈ ਇਹ ਸਾਡੇ ਦੇਸ਼ ਹਿੰਦੁਸਤਾਨ ਦੇ ਸਟੂਡੈਂਟਸ ਦੇ ਨਾਲ ਸਰਾਸਰ ਜ਼ਿਆਦਤੀ ਹੈ ਕਿਉਂਕਿ ਅਫ਼ਗ਼ਾਨ ਸਟੂਡੈਂਟਸ ਦੀ ਫੀਸ ਮਾਫੀ ਦਾ ਜੋ ਪੈਸਾ ਹੈ ਉਹ ਟੈਕਸ ਦੇ ਰੂਪ ਵਿਚ ਸਾਡੇ ਸਟੂਡੈਂਟਸ ਦੇ ਉੱਪਰ ਹੀ ਆਏਗਾ
ਗੌਤਮ ਨੇ ਕਿਹਾ ਕਿ ਐਡਵਾਈਜ਼ਰ ਧਰਮਪਾਲ ਪਹਿਲਾਂ ਇਹ ਦੱਸਣ ਕਿ ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਵਿੱਚ ਕਿੰਨੇ ਹਿੰਦੂ ਸਟੂਡੈਂਟਸ ਦੀ ਫੀਸ ਮੁਆਫ ਕੀਤੀ ਗਈ ਸੀ ਅਤੇ ਜੋ 80 ਅਫ਼ਗਾਨ ਸਟੂਡੈਂਟਸ ਹਨ ਉਨ੍ਹਾਂ ਵਿਚੋਂ ਕਿੰਨੇ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ