ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ

Breaking News गुरदासपुर धर्म पंजाब

ਰਾਵੀ ਨਿਊਜ ਗੁਰਦਾਸਪੁਰ

ਸਮਰਪਣ ਸੋਸਾਇਟੀ ਵੱਲੋਂ ਸ੍ਰੀ ਵਿਪੁਲ ਉਜਵਲ ਆਈਏਐਸ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ -ਕਮ- ਮੁੱਖ ਸਰਪ੍ਰਸਤ ਸਮਰਪਣ ਸੋਸਾਇਟੀ ਜੀ ਦੀ ਯੋਗ ਅਗਵਾਈ ਅਤੇ ਪਰਮਿੰਦਰ ਸਿੰਘ ਸੈਣੀ ਸਟੇਟ ਅਵਾਰਡੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ -ਕਮ- ਸਕੱਤਰ ਸਮਰਪਣ ਸੋਸਾਇਟੀ ਦੇ ਪ੍ਰਬੰਧਾਂ ਹੇਠ ਅਤੇ ਪ੍ਰਿੰਸੀਪਲ ਡਾਕਟਰ ਆਰ ਕੇ ਤੁਲੀ  ਦੇ ਵਿਸ਼ੇਸ਼ ਸਹਿਯੋਗ ਨਾਲ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਐਸ ਐਸ ਐਮ ਕਾਲਜ ਦੀਨਾਨਗਰ ਵਿੱਚ ਕਰਵਾਇਆ ਗਿਆ। ਇਸ ਮੌਕੇ ਸ੍ਰੀ ਵਿਪੁਲ ਉਜਵਲ ਆਈਏਐਸ ਜੀ ਨੇ ਯੂਮ ਐਪ ਰਾਹੀਂ , ਐਸਐਸਪੀ ਡਾਕਟਰ ਨਾਨਕ ਸਿੰਘ ਜੀ ਦੁਆਰਾ ਭੇਜੇ ਵਿਸ਼ੇਸ਼ ਮਹਿਮਾਨ ਸ: ਨਵਜੋਤ ਸਿੰਘ ਸੰਧੂ ਪੀਪੀਐਸ ਐਸਪੀ ਹੈਡਕੁਆਟਰ ਅਤੇ ਮੁੱਖ ਮਹਿਮਾਨ ਸ: ਤੇਜਿੰਦਰ ਪਾਲ ਸਿੰਘ ਸੰਧੂ ਵੱਲੋਂ ਰੱਬ ਵਰਗੀਆ ਸਮਾਜ ਨੂੰ ਸਿੱਖਿਅਤ ਕਰ ਰਹੀਆਂ 13 ਵੱਖ-ਵੱਖ ਵਿਭਾਗਾਂ ਦੀਆਂ 149 ਸ਼ਖ਼ਸੀਅਤਾਂ ਨੂੰ ਅਤੇ 15 ਨੋਜਵਾਨ ਧੀਆਂ ਤੇ ਪੁੱਤਰਾਂ ਦੇ ਮਾਪਿਆਂ ਨੂੰ ਸਨਮਾਨਿਤ ਕਰਦੇ ਹੋਏ  ਵਧਾਈ ਦਿੱਤੀ ਅਤੇ ਦੱਸਿਆ ਕਿ ਜਿਸ ਅਹੁਦੇ ਤੇ ਅਸੀਂ ਬੈਠੇ ਹਾਂ ਉਹ ਅਸੀ ਆਪਣੇ ਸਤਿਕਾਰ ਯੋਗ ਅਧਿਆਪਕਾਂ ਦੁਆਰਾ ਦਿੱਤੀ ‌ਸਿੱਖਿਆ ਨਾਲ ਪ੍ਰਾਪਤ ਕੀਤਾ ਹੈ। ਪਰਮਿੰਦਰ ਸਿੰਘ ਸੈਣੀ ਸਟੇਟ ਅਵਾਰਡੀ ਨੇ ਦੱਸਿਆ ਕਿ ਸਮਰਪਣ ਸੋਸਾਇਟੀ ਵੱਲੋਂ 850 ਸਰਕਾਰੀ ਸਕੂਲਾਂ ਨੂੰ ਸਮਾਰਟ ਬਨਾਉਣ, 2 ਆਂਗਣਵਾੜੀ ਸੈਂਟਰਾਂ ਨੂੰ ਸਮਾਰਟ ਬਨਾਉਣ, ਚਿਲਡਰਨ ਹੋਮ ਵਿੱਚ ਕੰਪਿਊਟਰ ਲੈਬ ਬਨਾਉਣ, ਵੱਖ-ਵੱਖ ਨੋਕਰੀਆਂ ਫੂਡ ਸੇਫਟੀ ਅਫਸਰਾ ਲਈ 143 ਨੋਜਵਾਨਾਂ , ਪਟਵਾਰੀਆਂ ਦੀਆਂ ਅਸਾਮੀਆ ਦੀ ਟੈਸਟ ਵਾਸਤੇ 237 ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਹੁਣ  ਪੁਲਿਸ ਵਿੱਚ ਭਰਤੀ ਹੋਣ ਵਾਲੇ 1500 ਤੋਂ ਉੱਪਰ ਨੋਜਵਾਨਾਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਸਮਰਪਣ ਸੋਸਾਇਟੀ ਲਈ ਕੋਈ ਵੀ ਨੇਕ ਸ਼ਖ਼ਸੀਅਤ ਸਮਾਂ ਅਤੇ ਪੈਸੇ ਦਾ ਦਾਨ ਕਰ ਸਕਦਾ ਹੈ ਤੇ ਆਪ ਵੱਲੋਂ  ਦਿੱਤਾ ਇੱਕ ਰੁਪਏ ਦਾ ਦਾਨ,ਬਣ ਸਕਦਾ ਹੈ ਕਿਸੇ ਲਈ ਵਰਦਾਨ ਤੇ ਕੰਮ ਕਰਦਿਆਂ ਸਮਰਪਣ ਸੋਸਾਇਟੀ ਵੱਲੋਂ ਸਮਾਜ ਦੀ ਭਲਾਈ ਲਈ ਕੰਮ ਕਰ ਰਹੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾਂ ਜਾ ‌ਰਿਹਾ ਹੈ ਕਿ ਆਓ ਸਿੱਖਿਆ ਦੇ ਲੰਗਰ ਲਾਈਏ , ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਈਏ। ਇਸ ਮੌਕੇ ਸਟੇਜ ਸਕੱਤਰ ਦੇ ਫਰਜ ਪ੍ਰੋਫੈਸਰ ਪ੍ਰਬੋਧ ਗਰੋਵਰ ਨੇ ਨਿਭਾਏ ਅਤੇ ਪ੍ਰਿੰਸੀਪਲ ਡਾਕਟਰ ਆਰ ਕੇ ਤੁਲੀ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਸਭ ਦਾ ਧੰਨਵਾਦ ਕੀਤਾ। ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਇਹ ਸਮਾਗਮ ਸਾਰੀਆਂ ਸ਼ਖ਼ਸੀਅਤਾਂ ਲਈ ਯਾਦਗਾਰੀ ਹੋ ਨਿਬੜਿਆ।

Leave a Reply

Your email address will not be published. Required fields are marked *