ਅਕਾਲੀ ਦਲ ਨੇ ਬਸਪਾ ਨਾਲ ਮਿਲ ਕੇ ਪਾਵਰ ਕਾਮ ਦਫ਼ਤਰ ਮੂਹਰੇ ਦਿੱਤਾ ਧਰਨਾ

Breaking News पंजाब होम

ਰਾਵੀ ਨਿਊਜ

ਗੁਰਦਾਸਪੁਰ । ਸੂਬੇ ਵਿੱਚ ਬਿਜਲੀ ਦੀ ਨਾਕਸ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਅੱਜ ਸਥਾਨਕ ਜੇਲ੍ਹ ਰੋਡ ਸਥਿਤ ਪਾਵਰ ਕਾਮ ਦੇ ਐੱਸ ਈ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ । ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸਰਦਾਰ ਬੱਬੇਹਾਲੀ ਨੇ ਕਿ ਬਿਜਲੀ ਦੀ ਨਾਕਸ ਸਪਲਾਈ ਨੇ ਲੋਕਾਂ ਵਿੱਚ ਹਾਹਾਕਾਰ ਮਚਾ ਦਿੱਤੀ ਹੈ ।  ਅੱਤ ਦੀ ਗਰਮੀ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਆਮ ਜਨਤਾ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ । ਲਾਕ ਡਾਊਨ ਕਾਰਨ ਪਹਿਲਾਂ ਤੋਂ ਮੰਦੀ ਦੀ ਮਾਰ ਝੱਲ ਚੁੱਕੇ ਵਪਾਰੀ ਵਰਗ ਦਾ ਕਾਰੋਬਾਰ ਵੀ ਬਿਜਲੀ ਕੱਟਾਂ ਕਾਰਨ ਪ੍ਰਭਾਵਿਤ ਹੋ ਰਿਹਾ ਹੈ । ਬਿਜਲੀ ਦੀ ਨਾਕਸ ਸਪਲਾਈ ਕਾਰਨ ਕਿਸਾਨ ਮਹਿੰਗੇ ਭਾਅ ਵਾਲਾ ਡੀਜ਼ਲ ਖ਼ਰੀਦ ਕੇ ਮੋਟਰਾਂ ਚਲਾ ਕੇ ਪਾਣੀ ਦਾ ਪ੍ਰਬੰਧ ਕਰਨ ਨੂੰ ਮਜਬੂਰ ਹਨ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਕੁਰਸੀ ਦੀ ਦੌੜ ਵਿੱਚ ਪੰਜਾਬ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ । ਸੂਬਾ ਵਾਸੀਆਂ ਵਿੱਚ ਕਾਂਗਰਸ ਸਰਕਾਰ ਖ਼ਿਲਾਫ਼ ਭਾਰੀ ਰੋਹ ਫੈਲ ਚੁੱਕਿਆ ਹੈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ ਸਰਕਾਰ ਵੇਲੇ ਥਰਮਲ ਪਲਾਂਟਾਂ ਤੋਂ ਸਰਪਲੱਸ ਬਿਜਲੀ ਦੀ ਪੈਦਾਵਾਰ ਸੀ । ਕਾਂਗਰਸ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਬੰਦ ਕਰ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਘਰੋਂ ਬੇਘਰ ਕਰ ਦਿੱਤਾ ।

ਬੱਬੇਹਾਲੀ ਨੇ ਸੰਬੋਧਨ ਵਿੱਚ ਕਿਹਾ ਕਿ ਗੁਰਦਾਸਪੁਰ ਅਤੇ ਦੀਨਾਨਗਰ ਦੇ ਕਾਂਗਰਸੀ ਵਿਧਾਇਕਾਂ ਦੀ ਸ਼ਹਿ ਤੇ ਸਦਰ ਪੁਲੀਸ ਸਟੇਸ਼ਨ ਗੁਰਦਾਸਪੁਰ, ਪੁਰਾਣਾ ਸ਼ਾਲਾ ਅਤੇ ਤਿੱਬੜ ਅਧੀਨ ਆਉਂਦੇ ਕਈ ਪਿੰਡਾਂ ਵਿੱਚ ਅਕਾਲੀ ਸਮਰਥਕ ਕਿਸਾਨਾਂ ਦੀਆਂ ਜ਼ਮੀਨਾਂ ਵਾਹ ਕੇ ਨਾਜਾਇਜ਼ ਕਬਜ਼ੇ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਸਬੰਧਿਤ ਥਾਣਿਆਂ ਦੇ ਮੁਖੀ ਵੀ ਕਾਂਗਰਸੀ ਨੇਤਾਵਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਹੋਏ ਮੁਜਰਮਾਂ ਦਾ ਸਾਥ ਦੇ ਰਹੇ ਹਨ । ਕਿਸਾਨਾਂ ਦੀ ਕਣਕ, ਚਰ੍ਹੀ ਆਦਿ ਵਾਹ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਇਸ ਮਸਲੇ ਨੂੰ ਲੈ ਕੇ ਛੇਤੀ ਹੀ ਐੱਸਐੱਸਪੀ ਨੂੰ ਮਿਲ ਕੇ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ । ਜੇਕਰ ਪੁਲੀਸ ਵੱਲੋਂ ਕੋਈ ਕਾਰਵਾਈ ਨਾਂ ਕੀਤੀ ਗਈ ਤਾਂ ਪੁਲੀਸ ਸਟੇਸ਼ਨ ਸਦਰ, ਪੁਰਾਣਾ ਸ਼ਾਲਾ ਅਤੇ ਤਿੱਬੜ ਥਾਣੇ ਦਾ ਘਿਰਾਓ ਕੀਤਾ ਜਾਵੇਗਾ ।

ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇ ਪੀ ਭਗਤ, ਸੁਖਦੇਵ ਰਾਜ, ਜੋਤੀ ਭੀਮ, ਰਮੇਸ਼ ਭੁੰਬਲੀ, ਕੇਵਲ ਸਰੰਗਲ, ਮਨਜੀਤ ਸਿੰਘ ਕੋਟ  ਮੋਹਨ ਲਾਲ, ਅਵਤਾਰ ਸਿੰਘ ਕਾਲਾ ਨੰਗਲ, ਜਤਿੰਦਰ ਸਿੰਘ ਪੱਪਾ. ਡਾ ਗੁਰਵਿੰਦਰ ਸਿੰਘ ਮਾਹਲ. ਹਰਪਾਲ ਸਿੰਘ ਸਾਬਕਾ ਸਰਪੰਚ ਕੈਲੇ ਖ਼ੁਰਦ, ਗੁਲਸ਼ਨ ਸੈਣੀ, ਬੌਬੀ ਮਹਾਜਨ , ਜਗਜੀਤ ਸਿੰਘ ਜੱਗੀ, ਅਵਤਾਰ ਸਿੰਘ ਰਾਜੂ,  ਰਾਜ ਕੁਮਾਰ, ਰਾਜਿੰਦਰ ਸਿੰਘ, ਮਹਿੰਦਰ ਸਿੰਘ ਸਿਧਵਾਂ, ਜਸਵੰਤ ਸਿੰਘ ਪ੍ਰੇਮ ਨਗਰ, ਪਰਸਰਾਮ ਬਾਬੋਵਾਲ, ਮਨੋਜ ਕੁਮਾਰ ਸ਼ੈਂਪੀ, ਸੌਰਭ ਵਰਮਾ,  ਅਸ਼ੋਕ ਨਈਅਰ, ਸਾਬਕਾ ਸਰਪੰਚ ਮਹਾਦੇਵ ਖ਼ੁਰਦ ਅਜਮੇਰ ਸਿੰਘ, ਸੁਖਦੀਪ ਸਿੰਘ, ਹਰਬੰਸ ਸਿੰਘ ਕਾਲਾ ਨੰਗਲ, ਰਾਜਾ ਕੰਗ,  ਹਰ ਬਰਿੰਦਰਜੀਤ ਸਿੰਘ ਹੈਪੀ, ਵਿਕਟਰ ਮਸੀਹ, ਸੁਰਿੰਦਰ ਕੁਮਾਰ ਚਾਹੀਆ, ਕੁਲਵਿੰਦਰ ਸਿੰਘ ਤਿੱਬੜ, ਸਾਬਕਾ ਸਰਪੰਚ ਜਸਪਾਲ ਸਿੰਘ ਤੁੰਗ, ਹਰਦੀਪ ਸਿੰਘ ਮੁਸਤਫਾਬਾਦ ਜੱਟਾਂ, ਲਖਵਿੰਦਰ ਸਿੰਘ ਤਲਵੰਡੀ ਵਿਰਕ, ਅਵਤਾਰ ਸਿੰਘ ਤਲਵੰਡੀ ਬਥੁੱਨਗੜ੍ਹ, ਹਰਪਾਲ ਹਰਦੋਛੰਨੀ, ਸੁਰਿੰਦਰ ਭੱਟੀ ਪਰ ਉਪਕਾਰ ਸਿੰਘ ਵਾੜਾ, ਗੁਰਭੇਜ ਸਿੰਘ ਬਰਨਾਲਾ, ਗੁਰਨਾਮ ਸਿੰਘ ਲਾਡੀ,  ਗੋਪਾਲ ਮਸੀਹ, ਅਜੀਤ ਸਿੰਘ ਟਰੱਕਾਂ ਵਾਲੇ, ਅਵਤਾਰ ਸਿੰਘ ਟਰੱਕਾਂ ਵਾਲੇ, ਸਾਬਕਾ ਕੌਂਸਲਰ ਰਾਮਲਾਲ ,  ਬਲਬੀਰ ਸਿੰਘ ਮੁਸਤਫਾਬਾਦ ਜੱਟਾਂ, ਭੁਪਿੰਦਰ ਸਿੰਘ ਬਲੱਗਣ, ਰਜਿੰਦਰ ਕੁਮਾਰ ਹਰਦਾਨ, ਰਾਕੇਸ਼ ਕੁਮਾਰ ਨੰਗਲ, ਕਿਰਨ ਪੀਰਾਂਬਾਗ, ਰਿੰਕੂ ਟੈਂਟ ਹਾਊਸ,  ਸਾਬਕਾ ਸਰਪੰਚ ਹਰਜਿੰਦਰ ਚੱਗੂਵਾਲ, ਬਲਵਿੰਦਰ ਚਿੰਟੂ , ਪੱਪੂ ਬਾਬੋਵਾਲ, ਅਜੀਤ ਸਿੰਘ ਗੁਣੀਆ, ਸੁੱਚਾ ਸਿੰਘ ਹੇਮਰਾਜਪੁਰ, ਸਾਬਕਾ ਸਰਪੰਚ ਅਮਰੀਕ ਸਿੰਘ ਕੋਟਲੀ ਸ਼ਾਹਪੁਰ,  ਬਲਵੰਤ ਸਿੰਘ ਖੋਖਰ ਅਤੇ ਮਨਜਿੰਦਰ ਸਿੰਘ ਸਿੱਧਵਾਂ ਮੌਜੂਦ ਸਨ  ।

Leave a Reply

Your email address will not be published. Required fields are marked *